ਝਾੜੇ ਦਾ ਭੜਥੂ – ਪਰਸ਼ੋਤਮ ਲਾਲ ਸਰੋਏ

0
958

ਸਾਡੀ ਗਰੀਬਾਂ ਦੀ ਰੁੱਖੀ-ਮਿੱਸੀ,
ਹੁੰਦਾ ਚਿਕਨ ਤੇ ਬਰਗਰ, ਪੀਜ਼ਾ।
ਫਿਰ ਝਾੜੇ (ਲੈ-ਟ੍ਰੀਨ) ਦਾ ਜਦ  ਭੜਥੂ ਮਚਦਾ,
ਕਹਿ ਦੇਈਏ, ਭਾਈ ਸਾਡਾ ਤਾਂ,
ਡੁਬੱਈ ਜਾਂ ਕਨੇਡਾ ਦਾ ਲੱਗ ਗਿਐ ਵੀਜ਼ਾ।

ਘਰ ਵਾਲੀ ਦੀ ਗੱਲ ਜਦ ਹੋਵੇ,
ਚਿੰਤ ਕੌਰ ਸਦਾ ਨਾਲ ਖਲੋਵੇ।
ਮੇਮਾਂ-ਸੇਮਾਂ ਸਭ ਪਿੱਛੇ ਰਹਿ ਜਾਂਦੀਆਂ,
ਉਹ ਹੀ ਬਣ ਜਾਂਦੀ ਸਾਡੀ ਲੀਜ਼ਾ।
ਫਿਰ ਝਾੜੇ (ਲੈ-ਟ੍ਰੀਨ) ਦਾ ਜਦ  ਭੜਥੂ ਮਚਦਾ,
ਕਹਿ ਦੇਈਏ, ਭਾਈ ਸਾਡਾ ਤਾਂ,
ਡੁਬੱਈ ਜਾਂ ਕਨੇਡਾ ਦਾ ਲੱਗ ਗਿਐ ਵੀਜ਼ਾ।

ਬੀਬੋ ਭੂਆ ਸਾਡੀ ਕੱਲ-ਮਕੱਲੀ,
ਉਂਜ਼ ਮੇਮਾਂ ਵਿੱਚ ਲਗਦੀ ਭਾਂਵੇਂ ਝੱਲੀ।
ਬੋਲੀ ਪਾਉਂਦੀ ਪੰਜਾਬੀ ਵਿੱਚ ਯਾਰੋ
ਉਨ੍ਹਾਂ ਦਾ ਵੀ ਕਰ ਦਿੰਦੀ ਗੁੱਲ ਦੀਵਾ।
ਫਿਰ ਝਾੜੇ (ਲੈ-ਟ੍ਰੀਨ) ਦਾ ਜਦ  ਭੜਥੂ ਮਚਦਾ,
ਕਹਿ ਦੇਈਏ, ਭਾਈ ਸਾਡਾ ਤਾਂ,
ਡੁਬੱਈ ਜਾਂ ਕਨੇਡਾ ਦਾ ਲੱਗ ਗਿਐ ਵੀਜ਼ਾ।

ਪਰਸ਼ੋਤਮ ਤੁਹਾਨੂੰ ਗੱਲ ਸਮਝਾਵੇ,
ਅਕਲ ਤੁਹਾਡੇ ਖ਼ਾਨੇ ਪਾਵੇ।
ਅੱਜ ਜਿਸਨੂੰ ਤੁਸੀਂ ਮੋਮ ਕਹਿੰਦੇ ਹੋ,
ਉਹਨੂੰ ਪਹਿਲਾਂ ਕਹਿੰਦੇ ਸੀ ਝਾਈ।
ਮਾਤ-ਭਾਸ਼ਾ ਦੀ ਰਿੰਨ ਖਿਚੜੀ ਯਾਰੋ,
ਇਹਦਾ ਬਾਲ ਦੇਣਾ ਨਾ ਦੀਵਾ।
ਫਿਰ ਝਾੜੇ (ਲੈ-ਟ੍ਰੀਨ) ਦਾ ਜਦ  ਭੜਥੂ ਮਚਦਾ,
ਕਹਿ ਦੇਈਏ, ਭਾਈ ਸਾਡਾ ਤਾਂ,
ਡੁਬੱਈ ਜਾਂ ਕਨੇਡਾ ਦਾ ਲੱਗ ਗਿਐ ਵੀਜ਼ਾ।