ਖੀਰ ਪੂੜੇ – ਲਾਡੀ ਸੁਖਜਿੰਦਰ ਕੌਰ ਭੁੱਲਰ

0
74

ਪੱਕਣ ਨਾ ਹੁਣ  ਖੀਰ ਪੂੜੇ।
ਪੀੜ੍ਹੇ ਰਹੇ ਨ ਰਹੇ ਭੰਗੂੜੇ।

ਹਰ ਪਾਸੇ ਪਟਿਆਂ ਦਾ ਫ਼ੈਸ਼ਨ,
ਦਿਸਣੇ ਨੇ ਹੁਣ   ਕਿੱਥੋਂ ਜੂੜੇ।

ਪੰਜਾਬੀ ਬੋਲਣ ਏ ਬੀ ਸੀ,
ਭੁੱਲੇ ਫਿਰਦੇ ਐੜੇ  ਊੜੇ।

ਬਾਵ੍ਹਾ ਹੋਈਆਂ ਖ਼ਾਲੀ ਅੱਜ ਕਲ੍ਹ,
ਵਿੱਚ ਜਿਨ੍ਹਾਂ ਸਨ ਰਗਲੇ ਚੂੜੇ।

ਜਿਸ ਨੂੰ ਫਿਕਰ ਹੈ ਲੂਣ ਮਿਰਚ ਦਾ,
ਕਿੱਥੋਂ  ਝੂਟੇ ਉਹ  ਭੰਗੂੜੇ।

ਪਿਆਰ ਮੁਹੱਬਤ ਦੀ ਥਾਂ ‘ਲਾਡੀ’,
ਹਰ ਦਿਲ ਵਿੱਚ ਭਰੇ ਨੇ ਕੂੜੇ।