ਜੱਗ ਵਿਖਾ ਮਾਂ ਮੇਰੀਏ – ਲਾਡੀ ਸੁਖਜਿੰਦਰ ਕੌਰ ਭੁੱਲਰ

0
24

ਕਿੱਥੋ  ਆਉਣ ਕੰਜਕਾਂ ਕੁਆਰੀਆਂ ।
ਜੱਗ ‘ਚ ਆਉਣ ਤੋਂ ਪਹਿਲਾਂ ਮਾਰੀਆਂ ।

ਮਾਂ ਦੇ  ਕਿਹੜੇ  ਮੰਦਿਰ  ਹੁਣ   ਜਾਈਏ,
ਧੱਕੇ   ਮਾਰੇ   ਸਾਨੂੰ  ਨੇ   ਪੁਜਾਰੀਆਂ ।

ਪੈਸੇ ਲਈ ਸੌਦੇ ਹੋਣ   ਸ਼ਰੀਰਾਂ  ਦੇ,
ਥਾਂ-ਥਾਂ   ਖੋਲ੍ਹੇ ਨੇ ਹੱਟ   ਵਪਾਰੀਆਂ ।

ਹਰ ਖੇਤਰ  ਵਿੱਚ  ਅਸੀਂ  ਨਾਂ  ਚਮਕਾਏ,
ਲਾਈਆਂ  ਵਿੱਚ ਹੈ ਅਰਸ਼  ਉਡਾਰੀਆਂ ।

ਇੱਕ   ਵਾਰ  ਜੱਗ  ਵਿਖਾ  ਮਾਂ  ਮੇਰੀਏ ,
ਕਾਹਤੋਂ  ਤੈਂ    ਹਿੰਮਤਾਂ  ਨੇ   ਹਾਰੀਆਂ ।

ਜਾਨ  ਵੀ  ਵਾਰ  ਦੇਣੀ ਸੀ ‘ਲਾਡੀ’  ਨੇ,
ਦਿੰਦਾ   ਕੋਈ   ਖੁਸ਼ੀਆਂ ਉਧਾਰੀਆਂ ।