ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ !
ਅੰਬਰ ਦਾ ਇਕ ਆਲਾ ਸੂਰਜ ਬਾਲ ਦਿਆਂ
ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ !
ਅੰਬਰ ਗੰਗਾ ਹੁੰਦੀ ਗਾਗਰ ਭਰ ਦੇਂਦੀ
ਦਰਦਾਂ ਦਾ ਦਰਿਆਉ ਕਿਹਡ਼ੀ ਘੁੱਟ ਭਰੇ !
ਇਹ ਜੁ ਸਾਨੂੰ ਅੱਗ ਰਾਖਵੀਂ ਦੇ ਚੱਲਿਉਂ
ਦਿਲ ਦੀ ਬੁੱਕਲ ਬਲਦੀ ਚਿਣਗਾਂ ਕੌਣ ਜਰੇ !
ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਇਕ ਹਉਕਾ ਤੇਰੀ ਗੱਲ ਕਰੇ !
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ !