ਅੱਜ ਕੱਲ੍ਹ ਤਾਂ ਪੈਂਡੂ ਬੀਬੀਆਂ ਵੀ ਠੇਕੇ ਵੱਲ ਜਾਣ ਲੱਗ ਪਈਆਂ ਨੇ – ਪਰਸ਼ੋਤਮ ਲਾਲ ਸਰੋਏ

0
753

ਸ਼ਰਾਬ ਜਿਸਨੂੰ ਪੀਣ ਵਾਲੇ ਅਮ੍ਰਿਤ ਦਾ ਨਾਂ ਦਿੰਦੇ ਹਨ ਅਤੇ ਜਿਸ ਘਰ ਨੂੰ ਇਹ ਸ਼ਰਾਬ ਤਬਾਹ ਬਰਬਾਦ ਕਰ ਦਿੰਦੀ ਹੈ। ਉਸ ਵਾਸਤੇ ਇਹ ਇੱਕ ਜ਼ਹਿਰ ਦਾ ਕੰਮ ਵੀ ਕਰਦੀ ਹੈ। ਇਹ ਵੀ ਮੰਨਤ ਹੈ ਕਿ ਸ਼ਰਾਬ ਪੀ ਕੇ ਇਨਸਾਨ ਆਪਣੇ ਸਾਰੇ ਗ਼ਮ ਤੱਕ ਭੁਲਾ ਦਿੰਦਾ ਹੈ। Îਇੱਥੋਂ ਤੱਕ ਕਿ ਸ਼ਰਾਬ ਪੀਣ ਵਾਲਿਆਂ ਨੂੰ ਇਹ ਇੱਕ ਜ਼ਿੰਦਗੀ ਦੀ ਅਸਲ ਸਾਥੀ ਨਜ਼ਰ ਆਉਂਦੀ ਹੈ।

ਇੱਥੇ ਲੋਕ ਆਪਣੇ ਪੇਟ ਦੀ ਭੁੱਖ ਲਈ ਆਪਣਾ ਘਰ-ਬਾਰ ਤੇ ਕਈ ਵਾਰ ਮੁਲਕ ਛੱਡ ਕੇ ਦੂਸਰੀ ਜਗ੍ਹਾ ਕੰਮ ਕਰਨ ਲਈ ਜਾਂਦੇ ਹਨ।  ਜੇਕਰ ਸਾਡੇ ਦੇਸ਼ ਜਾਂ ਮੁਲਕ ਵਿੱਚ ਕੋਈ ਮੇਹਨਤ ਕਰਨ ਆਉਂਦਾ ਹੈ ਤਾਂ ਉਸ ਨੂੰ ਸਾਡੇ ਪੰਜਾਬੀ ਲੋਕ ਭਈਆਂ ਦਾ ਨਾਂਅ ਦਿੰਦੇ ਹਨ। ਜੇਕਰ ਸੋਚਿਆ ਜਾਵੇ ਤਾਂ ਜਦੋਂ ਇਹ ਹੀ ਸਾਡੇ ਪੰਜਾਬੀ ਲੋਕ ਦੂਸਰੀ ਜਗ੍ਹਾ ਜਾਂ ਇੰਜ ਕਹਿ ਲਓ ਕਿ ਦੂਸਰੇ ਮੁਲਕ ਮੇਹਨਤ ਕਰਨ ਜਾਂਦੇ ਹਨ ਤਾਂ ਇਹ ਵੀ ਦੂਸਰੇ ਮੁਲਕ ਦੇ ਦੇਸ਼ਾਂ ਲਈ ਭਈਆਂ ਦੇ ਸਮਾਨ ਹੀ ਹੁੰਦੇ ਹਨ।

ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਜਾਂ ਰਿਹਾ ਹਾਂ।  ਮੈੱ ਇੱਕ ਦਿਨ ਫ੍ਰੀ ਬੈਠਾ ਹੋਇਆ ਸੀ ਮੈਂ ਸੋਚਿਆ ਕਿ ਚਲੋ ਸੈਰ ਕਰਨ ਜਾਂਦੇ ਹਾਂ। ਮੈਂ ਰਸਤੇ ਵਿੱਚ ਜਾ ਰਿਹਾ ਸੀ ਕਿ ਕੀ ਦੇਖਦਾ ਹਾਂ ਕਿ ਇੱਕ ਭਈਆ-ਰਾਣੀ, ਚਾਰ-ਪੰਜ ਭਈਆਂ ਦੇ ਨਾਲ ਮੇਰੇ ਮੁਹਰੇ ਮੁਹਰੇ ਤੁਰੀ ਜਾ ਰਹੀ ਸੀ ਉਸ ਦੇ ਕੁੱਸੜ ਇੱਕ ਛੋਟਾ ਜਿਹਾ ਬੱਚਾ ਜਾਂ ਬੱਚੀ ਚੁੱਕਿਆ ਹੋਇਆ ਸੀ ਉਨ੍ਹਾਂ ਦਾ ਆਪਸ ਵਿੱਚ ਵਾਰਤਾਲਾਪ ਕੁਝ ਇਸ ਤਰ੍ਹਾਂ ਸੀ-

ਇੱਕ ਭਈਆ- ਬਈ ਜਰਾ ਯੇਹ ਬਤਾਓ ਕਿ ਜਹਾਂ ਇਸ ਦੁਨੀਆਂ ਮੇਂ ਹਮਾਰਾ ਸੱਭ ਸੇ ਜ਼ਿਆਦਾ ਸਾਥੀ ਹੈ, ਜੋ ਹਮਾਰਾ ਹਰ ਸਮੇਂ ਸਾਥ ਦੇਤਾ ਹੈ। ਬੋ ਕੌਣ ਹੈ।

ਦੂਸਰਾ ਭਈਆਂ- ਬਈ ਔਰਤ ਹੀ ਹਮਾਰੀ ਸੱਚੀ ਮਿੱਤਰ ਹੈ।

ਤੀਸਰਾ ਭਈਆ- ਬਿਲਕੁਲ ਗੱਲਤ!  ਸ਼ਰਾਬ !  ਇਸੇ ਖ਼ੁਸ਼ੀ ਮੇਂ ਪੀਓ ਯਾ ਗਮੀਂ ਮੇਂ ਪੀਓ।

ਮੈਂ ਉਨ੍ਹਾਂ ਦੀ ਇਹ ਵਾਰਤਾਲਾਪ ਸੁਣ ਰਿਹਾ ਸੀ ਕਿ ਦੇਖੋ ਜਿਸ ਤਰ੍ਹਾਂ ਦੀ ਕਿਸੇ ਦੀ ਸੋਚ ਹੈ ਉਹ ਉਸੇ ਤਰ੍ਹਾਂ ਹੀ ਸੋਚ ਰਿਹਾ ਹੈ। ਅਰਥਾਤ ਹਰ ਇੱਕ ਦੀ ਸੋਚ ਵੀ ਅਲੱਗ ਅਲੱਗ ਹੀ ਹੈ।

ਤੁਸੀਂ ਅਕਸਰ ਦੇਖਿਆ ਹੋਇਆ ਹੋਵੇਗਾ ਕਿ ਬਾਹਰਲੇ ਦੇਸ਼ਾਂ ਦੀਆਂ ਲੜਕੀਆਂ ਤੇ ਔਰਤਾਂ ਕਿਸ ਤਰ੍ਹਾਂ ਪੱਬਾਂ ਤੇ ਕਲੱਬਾਂ ਆਦਿ ਵਿੱਚ ਜਾ ਕੇ ਜ਼ਾਮ ਨਾਲ ਜ਼ਾਮ ਟਕਰਾਉਦੀਂਆਂ ਹਨ। ਕਿਹਾ ਜਾਂਦਾ ਹੈ ਕਿ ਸ਼ਰਮ ਔਰਤ ਦਾ ਸੱਭ ਤੋਂ ਵੱਡਮੁੱਲਾ ਗਹਿਣਾ ਹੈ। ਉਹ ਲੜਕੀਆਂ ਤੇ ਔਰਤਾਂ ਇੱਥੇ ਆਪਣੇ ਇਸ ਗਹਿਣੇ ਦੀ ਪ੍ਰਵਾਹ ਨਹੀਂ ਕਰਦੀਆਂ।

ਫਿਰ ਇਨ੍ਹਾਂ ਦੀ ਦੇਖਾ ਦੇਖੀ ਵਿੱਚ ਫਿਰ ਸਾਡੇ ਦੇਸ਼ ਦੀਆਂ ਲੜਕੀਆਂ ਨੇ ਵੀ ਇਹ ਸ਼ਰਾਬ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਤੇ ਕਈ ਵਾਰ ਤਾਂ ਸ਼ਰਾਬ ਪੀ ਕੇ ਗੱਡੀਆਂ ਚਲਾਉਣੀਆਂ ਤੇ ਦੂਸਰਿਆਂ ਦੀ ਜ਼ਾਨ ਤੇ ਮਾਲ ਦੀ ਪ੍ਰਵਾਹ ਨਾ ਕਰਨਾ। ਫਿਰ ਕਈ ਵਾਰ ਤਾਂ ਇਹ ਵੀ ਖ਼ਬਰਾਂ ਦੇਖਣ ਸੁਣਨ ਨੂੰ ਮਿਲੀਆਂ ਹਨ ਕਿ ਕਿਵੇਂ ਮਾਡਰਨ ਕੁੜੀਆਂ ਨੇ ਪਬਲਿਕ ਜਗ੍ਹਾ ਤੇ ਸ਼ਰਾਬ ਪੀ ਕੇ ਹੱਲਾ ਗੁੱਲਾ ਕੀਤਾ ਹੈ।

ਹੁਣ ਇਹ ਪਰਖ ਕੇ ਦੇਖਿਆ ਜਾਵੇ ਕਿ ਜੇਕਰ ਕਿਸੇ ਪੇਂਡੂ ਬੀਬੀ ਨੂੰ ਆਪਣੇ ਬੱਚੇ ਨੂੰ ਕਿਸੇ ਵਿਦਿਅਕ ਸੰਸਥਾ ਵਿੱਚ ਦਾਖਲ ਕਰਾਉਣ ਜਾਂ ਕਿਸੇ ਹੋਰ ਕੰਮ ਲਈ ਜਾਣਾ ਹੋਵੇ ਤਾਂ ਉਹ ਕਹਿਣਗੀਆਂ – \’\’ਨਾ ਭਾਈ ਨਾ ਮੈਂ ਨਹੀਂ ਜਾਣਾ, ਤੁਸੀ ਆਪ ਹੀ ਹੋ ਆਓ। ਇਹ ਕੰਮ ਮਰਦਾ ਦਾ ਹੈ। ਪਹਿਲਾਂ ਪਹਿਲ ਤਾਂ ਇਹ ਸ਼ਰਮ ਬਹੁਤ ਜ਼ਿਆਦਾ ਹੁੰਦੀ ਸੀ ਪਰ ਹੁਣ ਥੋੜਾ ਕੰਮ ਘੱਟ ਜਿਹਾ ਗਿਆ ਹੈ।

ਹੁਣ ਤਾਂ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇੱਕ ਪੇਂਡੂ ਬੀਬੀ ਕਿਸੇ ਨਾਲ ਮੋਟਰ ਸਾਇਕਲ ਜਾਂ ਸਕੂਟਰ ਤੇ ਜਾਂਦੀ ਹੈ ਤੇ ਠੇਕੇ ਦੇ ਮੁਹਰੇ ਸਾਇਕਲ, ਮੋਟਰ ਸਾਇਕਲ, ਸਕੂਟਰ ਆਦਿ ਦੇ ਕੋਲ ਖੜ੍ਹ ਜਾਂਦੀ ਹੈ ਤੇ ਬੰਦਾ ਜਾ ਕੇ ਬੋਤਲ ਲੈ ਆਉਂਦਾ ਹੈ। ਚਲੋ ਥੋੜੀ ਜਿਹੀ ਝਕ ਤਾਂ ਖੁੱਲ੍ਹ ਗਈ ਹੈ।  ਵਿਦੇਸ਼ੀ ਬੀਬੀਆਂ ਨੇ ਵਿਦੇਸ਼ੀ ਬੀਬੀਆਂ ਦੀ ਟੈਲੀਵੀਜ਼ਨਾਂ ਦੀ ਦੇਖਾ ਦੇਖੀ ਵਿੱਚ ਉਨ੍ਹਾਂ ਦਾ ਰੰਗ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਇਹ ਗੱਲਾਂ ਪਹਿਲਾਂ ਹੁੰਦੀਆਂ ਤਾਂ ਹੁਣ ਤੱਕ ਇਹ ਗੱਲ ਹੋ ਜਾਣੀ ਸੀ-

\’\’ਦੁਰਰਾਅ ..ਅ…..ਅ। ਨਿਹਾਲੇ ਜਾਂ ਨਿਹਾਲੀ ਦੇ ਬਾਪੂ ਨਿੱਕਲ ਜ਼ਰਾ ਬਾਹਰ . । \’\’

ਵੈਸੇ ਪੁਰਾਣੇ ਸਮਿਆਂ ਵਿੱਚ ਸ਼ਰਾਬ ਜਾਂ ਮਦਰਾ ਦਾ ਜ਼ਿਆਦਾਤਰ ਇਸ਼ਤੇਮਾਲ ਰਾਖ਼ਸ਼ਸ਼ ਜਾਤ ਦੇ ਲੋਕ ਕਰਿਆ ਕਰਦੇ ਸੀ। ਪਰ ਅੱਜ ਕੱਲ੍ਹ ਦੇ ਇਸ ਯੁੱਗ ਵਿੱਚ ਇਸ ਚੀਜ਼ ਦੇ ਲਈ ਕਿਸੇ ਲਈ ਵੀ ਕੋਈ ਬੰਧਸ਼ ਨਹੀਂ ਰਹਿ ਗਈ। ਸਾਡੇ ਮੁਲਕ ਵਿੱਚ ਜ਼ਿਆਦਾਤਰ ਜੰਨ-ਸੰਖਿਆ ਪਿੰਡਾਂ ਵਿੱਚ ਨਿਵਾਸ ਕਰਦੀ ਹੈ। ਕਦੇ ਬੰਦੇ ਸ਼ਰਾਬ ਆਦਿ ਪੀ ਕੇ ਬੜ੍ਹਕਾਂ ਮਾਰਦੇ ਦਿਖਾਏ ਦਿੰਦੇ ਸੀ ਜਾਂ ਦਿੰਦੇ ਹਨ। ਆਉਣ ਵਾਲੇ ਸਮੇਂ ਤੁਸੀਂ ਪੇਂਡੂ ਬੀਬੀਆਂ ਨੂੰ ਬੜ੍ਹਕਾਂ ਮਾਰਦੇ ਦੇਖੋਗੇ ਜਾਂ ਸੁਣੋਗੇ।

ਭਾਈ ਇਹ ਮੈ ਕੋਈ ਫਿਲਮ ਜਿਹੜੀ ਰਿਲੀਜ਼ ਹੋ ਰਹੀ ਹੈ, ਉਸਦੀ ਗੱਲ ਨਹੀਂ ਕਰ ਰਿਹਾ ਬਲਕਿ ਇਸ ਸਮਾਜ ਦੇ ਭਵਿਖ ਦੀ ਆਉਣ ਵਾਲੀ ਅਸਲੀਅਤ ਬਿਆਨ ਰਿਹਾ ਹਾਂ।  ਅਸਲ ਗੱਲ ਤਾਂ ਇਹ ਹੈ ਜੀ ਕਿ ਹੁਣ ਪਹਿਲਾਂ ਵਾਲੇ ਸਮੇਂ ਨਹੀਂ ਰਹਿ ਗਈ ਜਦੋਂ ਇੱਕ ਪੇਂਡੂ ਬੀਬੀ ਆਪਣੇ ਘਰ ਵਾਲੇ ਨਾਲ ਫਿਲਮ ਦੇਖਣ ਗਈ ਤੇ ਘੁੰਡ ਕੱਢ ਕੇ ਬੈਠੀ ਰਹੀ। ਕਿਉਂਕਿ ਉਸ ਦੇ ਜ਼ੇਠ ਦੀ ਸ਼ਕਲ ਦਾ ਕੋਈ ਆਦਮੀਂ ਵੀ ਉੇਸੇ ਸਿਨੇਮਾਂਘਰ ਵਿੱਚ ਫਿਲਮ ਦੇਖਣ ਆਇਆ ਸੀ।

ਹੁਣ ਤਾਂ ਜੀ ਤੁਸੀਂ ਸ਼ਰਾਬ ਪੀ ਕੇ ਪੇਂਡੂ ਬੀਬੀਆਂ ਦੀਆਂ ਬੜ੍ਹਕਾਂ ਤੇ ਲਲਕਾਰੇ ਆਪਣੇ ਵਾਲੇ ਸਮੇਂ ਵਿੱਚ ਆਪਣੇ ਅੱਖੀ ਦੇਖੋ ਤੇ ਕੰਨੀ ਸੁਣੋਗੇ। ਪਹਿਲਾਂ ਗੀਤ ਚਲਦਾ ਸੀ – ਠੇਕਿਓਂ ਮੈ ਬਿਸ਼ਕੀ ਦੀ ਬੋਤਲ ਲਿਆਇਆ……” ਤੇ ਹੁਣ ਚੱਲੂਗਾ ਠੇਕਿਓ ਮੈਂ ਬਿਸ਼ਕੀ ਬੋਤਲ ਲਿਆਈ। ਇਹ ਹੀ ਨਹੀ ਆਪਣੇ ਸਹੁਰਾ ਸਾਹਿਬ ਜੀ ਨੂੰ ਵੀ ਕਹਿਣ ਲੱਗ ਪੈਣਾ ਹੈ- ਭਾਪਾ ਆਜਾ ਫਿਰ ਆਪਾਂ ਪੈੱਗ – ਸੈੱਗ ਲਗਾ ਲਈਏ। ਮੇਰਾ ਲੇਖ ਪੜ੍ਹ ਕੇ ਕੋਈ ਗੁੱਸਾ ਵੀ ਨਾ ਕਰਦਾ ਕਿਉਂਕਿ ਜੋ ਅੱਜ ਦੇ ਸਮਾਜ ਦਾ ਹਾਲ ਅਸੀਂ ਦੇਖ ਰਹੇ ਹਾਂ । ਉਹ ਸਾਰਾ ਹਾਲ ਦੇਖ ਕੇ ਸ਼ਾਇਦ ਇਹ ਵਿਚਾਰ ਮੇਰੇ ਮਨ ‘ਚ ਆ ਗਿਆ।

ਬੀਬੀ ਨੇ ਕਹਿਣ ਲੱਗ ਜਾਣਾ ਹੈ – ਜਦ ਪੀਣ ਤੋਂ ਨਫ਼ਰਤ ਸੀ ਮੈਨੂੰ ਫੜ੍ਹ ਫੜ੍ਹ ਕੇ ਪਿਆਈ ਲੋਕਾਂ ਨੇ, ਜਦ ਆਦਤ ਪੈ ਗਈ ਪੀਣੇ ਦੀ ਐਵੇਂ ਰੌਲੀ ਪਾਈ ਲੋਕਾਂ ਨੇ। ਜਿਹੜੇ ਪੀਂਦੇ ਖ਼ੂਨ ਗਰੀਬਾਂ ਦਾ ਉਨ੍ਹਾਂ ਨੂੰ ਕੋਈ ਖ਼ੂਨੀ ਕਹਿੰਦਾ ਨਹੀਂ। ਮੈਨੂੰ ਕਿਉਂ ਸ਼ਰਾਬੀ ਕਹਿ ਕਹਿ ਕੇ ਪਾਈ ਏ ਦੁਹਾਈ ਲੋਕਾਂ ਨੇ।  ਦੁਰ ਰਾਅ..ਅ। ਦੇਖਿਆ ਫਿਰ ਪੇਂਡੂ ਬੀਬੀ ਦਾ ਲਲਕਾਰਾ।