ਕਿਸੇ ਤੇ ਨਹੀਂ ਗਿਲਾ ਕੋਈ

0
344

ਹੇਠ ਵਿਛਿਆ ਹੈ ਕਰਬਲਾ ਕੋਈ

ਜ਼ਿੰਦਗੀ ਹੈ ਕਿ ਜ਼ਲਜ਼ਲਾ ਕੋਈ

ਪੀਡ਼ ਪਰਬਤ ਬੁਲੰਦੀਆਂ ਛੋਹੇ

ਪਿਆਰ ਤੇਰੇ ਦਾ ਮਰਹਲਾ ਕੋਈ

ਕਲਮ ਮੇਰੀ ਦਾ ਸਿਰ ਕਲਮ ਹੋਇਆ

ਰੋਈ ਜਾਂਦਾ ਹੈ ਵਲਵਲਾ ਕੋਈ

ਵਾਂਗ ਕੁਕਨੁਸ ਦਿਲ ਫ਼ਨਾਹ ਹੋਇਆ

ਪਰ ਕਿਸੇ ਤੇ ਨਹੀਂ ਗਿਲਾ ਕੋਈ

ਜੀਹਦੀ ਵਲਗਣ ‘ਚ ਓਟ ਮਿਲ ਜਾਏ

ਜ਼ਿੰਦਗੀ ਭਾਲਦੀ ਕਿਲ੍ਹਾ ਕੋਈ

ਗ਼ਮ ਸਮੋਏ ਡੂੰਘਾਣ ਵਿਚ ਏਨੇ

ਤੂੰ ਵੀ ਦਰੀਆਉ ਹੈਂ ਦਿਲਾ ਕੋਈ

ਬਖ਼ਸ਼ ਮੈਨੂੰ ਵੀ ਚਰਨ ਛੋਹ ਆਪਣੀ

ਮੈਂ ਵੀ ਪੱਥਰ ਦੀ ਹਾਂ ਸਿਲਾ ਕੋਈ

ਬਹੁਤ ਪਿਆਸੀ ਹਾਂ ਬਹੁਤ ਘਾਇਲ ਹਾਂ

ਇਸ਼ਕ ਦਾ ਜਾਮ ਪਿਲਾ ਕੋਈ

ਹੱਸ ਹੱਸ ਕੇ ਜੋ ਸੂਲੀਆਂ ਚਡ਼੍ਹਦਾ

ਐਸਾ ਮਨਸੂਰ ਤਾਂ ਮਿਲਾ ਕੋਈ