ਧੀ ਦੇ ਬੋਲ – ਜੀ ਬੀ ਸਿੰਘ ਤਰਨਤਾਰਨ

0
1348

ਬਾਬਲਾ ਧੀ ਜੰਮਣ ਤੇ ਕਿਉ ਤੂੰ ਸੋਗ ਮਨਾਵੇਂ,
ਵੀਰ ਜੰਮਿਆ ਤਾਂ ਤੂੰ ਵੰਡੀ ਮਠਿਆਈ,
ਫਿਰ ਮੇਰੇ ਜੰਮਣ ਤੇ ਕਿਉ ਤੂੰ ਕੁਮਲਾਵੇਂ,
ਬਾਬਲਾ ਧੀ ਜੰਮਣ ਤੇ ਕਿਉ ਤੂੰ ਸੋਗ ਮਨਾਵੇਂ,

ਸੁਣਿਆ ਪੁੱਤ ਸਖ ਕਪੁਤ ਹੋ ਜਾਂਦੇ ਨੇ,
ਦੁਨੀਆਂਦਾਰੀ ਚ ਖੋ ਜਾਂਦੇ ਨੇ,
ਪਰ ਧੀ ਨਾ ਪਿਆਰ ਘਟਾਵੇ,
ਬਾਬਲਾ ਦੱਸ ਧੀ ਜੰਮਣ ਤੇ ਕਿਉ ਤੂੰ ਸੋਗ ਮਨਾਵੇ,

ਜੋ ਰੁਖੀ ਸੁਖੀ ਤੇ ਗੁਜਾਰਾ ਕਰ ਲੈਦੀਂ,
ਮਾਪਿਆਂ ਦਾ ਹਰ ਦੁੱਖ ਜਰ ਲੈਦੀਂ,
ਦਸ ਫਿਰ ਕੁੱਖਾਂ ਵਿਚ ਕਿਉਂ ਕਤਲ ਹੋ ਜਾਵੇ,
ਬਾਬਲਾ ਦੱਸ ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ,
ਵੀਰ ਦੀ ਰੱਖੜੀ ਤੇ ਬਾਬਲ ਦੀ ਪੱਗ
ਘਰ ਬੇਗਾਨੇ ਜਾ ਵੀ ਖੈਰ ਮੰਗੇ ਜੌ ਸੱਭ ਦੀ
ਧੱਸ ਫਿਰ ਅੱਜ ਵੀ ਕਿਓ ਤੂੰ ਸੋਗ ਮਨਾਵੇ
ਬਾਬਲਾ ਦੱਸ ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ,

ਪੜ ਲਿਖ ਕੇ ਆਤਮ ਨਿਰਭਰ ਬਣਜੂਗੀ,
ਨਾਮ ਤੇਰਾ ਮੈਂ ਜੱਗ ਤੇ ਰੁਸ਼ਨਾਦੂਗੀ,
ਹਰ ਵਿਹੜੇ ਦੀ ਠੰਢੜੀ ਛਾਂ ਕਹਿਲਾਵੇ,
ਬਾਬਲਾ ਦੱਸ ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ,

ਨਵੀਂ ਸੋਚ ਦਾ ਤੂੰ ਬਣਜਾ ਹਾਣੀ,
ਬਦਲ ਦੇ ਤੂੰ ਹਰ ਇਕ ਪਿਰਤ ਪੁਰਾਣੀ,
ਅੱਜ ਧੀ-ਪੁੱਤ ਸਭ ਇਕ ਕਹਾਵੇ,
ਬਾਬਲਾ ਦੱਸ ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ,
ਬਾਬਲਾ ਦੱਸ ਧੀ ਜੰਮਣ ਤੇ ਕਿਉਂ ਤੂੰ ਸੋਗ ਮਨਾਵੇ,