ਮਹਿਫ਼ਲ ਕਿਸਦੇ ਨਾਂ – ਜਸਵਿੰਦਰ ਸਿੰਘ ਰੂਪਾਲ

0
1313

ਪ੍ਰਸ਼ਨ :ਨੀ ਸੋਹਣੀਏ ! ਨੀ ਮੋਹਣੀਏ ! ਦੱਸ ਅਸਾਨੂੰ ਦੱਸ,
ਇਹ ਮਹਿਫ਼ਲ ਕਿਸਦੇ ਨਾਂ ?
ਸ਼ਾਵਾ ! ਮਹਿਫ਼ਲ ਕਿਸਦੇ ਨਾਂ ?
ਕਿਸ ਦੇ ਨਾਂ,ਕਿਸ ਦੇ ਨਾਂ,ਦੱਸ ਪਿਆਰੀਏ ਦੱਸ,
ਇਹ ਮਹਿਫ਼ਲ ਕਿਸਦੇ ਨਾਂ ?
ਸ਼ਾਵਾ ! ਮਹਿਫ਼ਲ ਕਿਸਦੇ ਨਾਂ ?
ਉਤੱਰ .ਇਹ ਮਹਿਫ਼ਲ ਹੈ ਉਸਦੇ ਨਾਂ,ਉਸਦੇ ਨਾਂ
ਜਿਸ ਦਿੱਤੀ ਠੰਡੜੀ ਛਾਂ ।
ਇਹ ਮਹਿਫ਼ਲ ਉਸਦੇ ਨਾਂ ।
ਅੰਮੜੀਏ ! ਅੰਮੜੀਏ !ਮੈਂ ਤੈਥੋਂ ਸਦਕੇ ਜਾਂ,
ਇਹ ਮਹਿਫ਼ਲ ਤੇਰੇ ਨਾਂ ।
ਸ਼ਾਵਾ ! ਮਹਿਫ਼ਲ ਤੇਰੇ  ਨਾਂ ।
ਪ੍ਰਸ਼ਨ :ਨੀ ਸੋਹਣੀਏ ! ਨੀ ਮੋਹਣੀਏ ! ਦੱਸ ਅਸਾਨੂੰ ਦੱਸ,
ਇਹ ਮਹਿਫ਼ਲ ਕਿਸਦੇ ਨਾਂ ?
ਸ਼ਾਵਾ ! ਮਹਿਫ਼ਲ ਕਿਸਦੇ ਨਾਂ ?
ਕਿਸ ਦੇ ਨਾਂ,ਕਿਸ ਦੇ ਨਾਂ,ਦੱਸ ਪਿਆਰੀਏ ਦੱਸ,
ਇਹ ਮਹਿਫ਼ਲ ਕਿਸਦੇ ਨਾਂ ?
ਸ਼ਾਵਾ ! ਮਹਿਫ਼ਲ ਕਿਸਦੇ ਨਾਂ ?
ਉਤੱਰ ਇਹ ਮਹਿਫ਼ਲ ਹੈ ਉਸਦੇ ਨਾਂ,ਉਸਦੇ ਨਾਂ,
ਜਿਸ ਪਾਲ੍ਹੀ ਕਰੀ ਜਵਾਂ ।
ਇਹ ਮਹਿਫ਼ਲ ਉਸਦੇ ਨਾਂ ।
ਬਾਬਲਾ ! ਬਾਬਲਾ !ਮੈਂ ਤੈਥੋਂ ਸਦਕੇ ਜਾਂ,
ਇਹ ਮਹਿਫ਼ਲ ਤੇਰੇ ਨਾਂ ।
ਸ਼ਾਵਾ ! ਮਹਿਫ਼ਲ ਤੇਰੇ  ਨਾਂ ।
ਪ੍ਰਸ਼ਨ :ਨੀ ਸੋਹਣੀਏ ! ਨੀ ਮੋਹਣੀਏ ! ਦੱਸ ਅਸਾਨੂੰ ਦੱਸ,
ਇਹ ਮਹਿਫ਼ਲ ਕਿਸਦੇ ਨਾਂ ?
ਸ਼ਾਵਾ ! ਮਹਿਫ਼ਲ ਕਿਸਦੇ ਨਾਂ ?
ਕਿਸ ਦੇ ਨਾਂ,ਕਿਸ ਦੇ ਨਾਂ,ਦੱਸ ਪਿਆਰੀਏ ਦੱਸ,
ਇਹ ਮਹਿਫ਼ਲ ਕਿਸਦੇ ਨਾਂ ?
ਸ਼ਾਵਾ ! ਮਹਿਫ਼ਲ ਕਿਸਦੇ ਨਾਂ ?
ਉਤੱਰ :ਇਹ ਮਹਿਫ਼ਲ ਹੈ ਉਸਦੇ ਨਾਂ,ਉਸਦੇ ਨਾਂ,
ਜਿਸ ਨਾਲ ਪੇਕੜੇ ਥਾਂ ।
ਇਹ ਮਹਿਫ਼ਲ ਉਸਦੇ ਨਾਂ ।
ਵੀਰਨਾ ਓ ਵੀਰਿਆ ਮੈਂ ਤੈਥੋਂ ਸਦਕੇ ਜਾਂ,
ਇਹ ਮਹਿਫ਼ਲ ਤੇਰੇ ਨਾਂ ।
ਸ਼ਾਵਾ ! ਮਹਿਫ਼ਲ ਤੇਰੇ  ਨਾਂ ।
ਪ੍ਰਸ਼ਨ :ਨੀ ਸੋਹਣੀਏ ! ਨੀ ਮੋਹਣੀਏ ! ਦੱਸ ਅਸਾਨੂੰ ਦੱਸ,
ਇਹ ਮਹਿਫ਼ਲ ਕਿਸਦੇ ਨਾਂ ?
ਸ਼ਾਵਾ ! ਮਹਿਫ਼ਲ ਕਿਸਦੇ ਨਾਂ ?
ਕਿਸ ਦੇ ਨਾਂ,ਕਿਸ ਦੇ ਨਾਂ,ਦੱਸ ਪਿਆਰੀਏ ਦੱਸ,
ਇਹ ਮਹਿਫ਼ਲ ਕਿਸਦੇ ਨਾਂ ?
ਸ਼ਾਵਾ ! ਮਹਿਫ਼ਲ ਕਿਸਦੇ ਨਾਂ ?
ਉਤੱਰ :ਇਹ ਮਹਿਫ਼ਲ ਹੈ ਉਸਦੇ ਨਾਂ,ਉਸਦੇ ਨਾਂ,
ਨੀ ਮੈਂ ਜਿਸ ਨਾਲ ਲੈਣੀਆਂ ਲਾਂ(ਵਾਂ)।
ਇਹ ਮਹਿਫ਼ਲ ਉਸਦੇ ਨਾਂ ।
ਸੋਹਣਿਆ ! ਢੋਲਣਾ ! ਮੈਂ ਤੈਥੋਂ ਸਦਕੇ ਜਾਂ,
ਇਹ ਮਹਿਫ਼ਲ ਤੇਰੇ ਨਾਂ ।
ਸ਼ਾਵਾ ! ਮਹਿਫ਼ਲ ਤੇਰੇ  ਨਾਂ ।