ਯਾਰਾਂ ਨੇ

0
971

ਸਾਡੇ ਗੀਤ ਅਸਾਥੋਂ ਯਾਰੋ
ਖੋਹ ਲਏ ਸਾਡੇ ਯਾਰਾਂ ਨੇ
ਸਾਡੇ ਮੀਤ ਅਸਾਥੋਂ ਯਾਰੋ
ਮੋਹ ਲਏ ਸਾਡੇ ਯਾਰਾਂ ਨੇ

ਇਕ ਉਹਨਾ ਨੂੰ ਵਹਿਮ ਜੁ ਹੋਇਆ
ਟੁੱਟੇ ਦਿਲ ਦੇ ਚੂਰੇ ਤੋਂ
ਸਾਡੇ ਦਿਲ ਦੇ ਟੁਕੜੇ ਯਾਰੋ
ਛੋਹ ਲਏ ਸਾਡੇ ਯਾਰਾਂ ਨੇ

ਆਈਆਂ ਫੁੱਟ ਬਿਆਈਆਂ ਪੈਰੀਂ
ਸ਼ਹਿਰ ਉਨ੍ਹਾਂ ਦੇ ਨੱਚਦੇ ਨੂੰ
ਸਾਡੇ ਸਾਰੇ ਛਾਲੇ ਯਾਰੋ
ਧੋ ਲਏ ਸਾਡੇ ਯਾਰਾਂ ਨੇ

ਪਤਝੜ ਰੁੱਤੇ ਆਖਰੀ ਪੱਤਾ
ਰੰਗ ਸੁਨਹਿਰੀਨੇੜੇ ਮੌਤ
ਸਾਡੇ ਸੋਹਣੇ ਮੁੱਖੜੇ ਯਾਰੋ
ਕੋਹ ਲਏ ਸਾਡੇ ਯਾਰਾਂ ਨੇ