ਕਾਗ਼ਜ਼ੀ ਫੁੱਲਾ ‘ਚ – ਲਾਡੀ ਸੁਖਜਿੰਦਰ ਕੌਰ ਭੁੱਲਰ

0
146

ਹੱਥ ਲਹੂ ਵਿਚ ਰੰਗੇ ਨੇ ।
ਬਣਦੇ ਚੰਗੇ-ਚੰਗੇ  ਨੇ ।
ਰੱਬ ਦੇ ਵੀ ਹੰਝੂ ਡਿੱਗੇ,
ਬੇਗੁਨਾਹ  ਜਦੋਂ  ਟੰਗੇ ਨੇ ।
ਕਾਗ਼ਜ਼ੀ ਫੁੱਲਾਂ ‘ਚ ਖ਼ੁਸ਼ਬੂ ਨਾ,
ਭਾਵੇਂ  ਰੰਗ   ਬਰੰਗੇ  ਨੇ ।
ਪਾਗ਼ਲ ਹੋਏ ਫਿਰਦੇ ਨੇ ,
ਜ਼ੁਲਫ਼ਾਂ ਦੇ ਜੋ ਡੰਗੇ ਨੇ ।
ਜੋ ਉਲਫ਼ਤ ਦੀ ਰਾਹ ਤੁਰੇ,
ਪੀੜਾਂ ‘ਚ ਉਹ ਟੰਗੇ ਨੇ ।
ਵੇਖ ਲਿਆ ਹੈ ਦਿਲ ਲਾ ਕੇ,
ਇਸ ਰਾਹ ‘ਚ ਬੜੇ ਪੰਗੇ ਨੇ ।
ਹੁਣ ਦਿਨ ਉਹਨਾਂ ਦੇ ਥੋੜੇ ,
ਪਾਪ ਜਿਨ੍ਹਾਂ ਦੇ   ਨੰਗੇ ਨੇ ।
‘ਲਾਡੀ’ ਲੱਥ ਨਾ ਸਕਣ ਜਿੱਥੋਂ
ਐਸੀ  ਸੂਲ਼ੀ   ਟੰਗੇ   ਨੇ ।