ਸੈਲਫੀ ਜਾਂ ਸੈਲਫਾਇਟਿਸ? ਚੌਣ ਤੁਹਾਡੀ

0
85
ਤਸਵੀਰਾਂ ਨਾਲ ਆਪਣੀ ਜਿੰਦਗੀ ਦੀਆਂ ਅਹਿਮ ਯਾਦਾਂ ਨੂੰ ਸਾਂਭ ਕੇ ਰੱਖਣ ਦਾ ਸ਼ੌਂਕ ਹਮੇਸ਼ਾਂ
ਤੋਂ ਮਨੁੱਖੀ ਮਨ ਅੰਦਰ ਬਣਿਆ ਰਿਹਾ ਹੈ। ਬਿਨ੍ਹਾਂ ਸ਼ੱਕ ਮੌਜੂਦਾ ਦੌਰ ਵਿੱਚ ਤਸਵੀਰਾਂ
ਖਿੱਚਣੀਆਂ ਅਤੇ ਦੂਜਿਆਂ ਨਾਲ ਸਾਂਝੀਆ ਕਰਕੇ ਉਹਨਾਂ ਦੇ ਵਿਚਾਰਾਂ/ਪ੍ਰਤੀਕ੍ਰਿਆ ਨੂੰ ਜਾਨਣਾ
ਇੱਕ ਕ੍ਰੇਜ਼ ਜਿਹਾ ਬਣ ਗਿਆ ਹੈ। ਇਸੇ ਕਾਰਣ ਅੱਜ ਫੇਸਬੁੱਕ, ਇੰਸਟਾਗ੍ਰਾਮ, ਵੱਟਸਐਪ, ਫਲਿੱਕਰ,
ਪਿਕਾਸਾ ਅਤੇ ਟਵਿੱਟਰ ਵਰਗੀਆਂ ਕਈ ਸੋਸ਼ਲ ਐਪਸ ਅਤੇ ਵੈਬਸਾਈਟਾਂ ਦੀ ਹੌਂਦ ਬਣੀ ਹੋਈ ਹੈ।
ਜਦ ਕੈਮਰਿਆਂ ਦੀ ਖੋਜ ਨਹੀਂ ਹੋਈ ਸੀ, ਉਸ ਵੇਲੇ ਵੀ ਆਪਣੀਆਂ ਤਸਵੀਰਾਂ ਖੁਦ ਦੇਖਣ ਦੇ
ਸ਼ੌਕੀਨ ਆਪਣੀਆਂ ਤਸਵੀਰਾਂ ਕਲਾਕਾਰਾਂ ਕੋਲੋਂ ਬਣਵਾ ਲਿਆ ਕਰਦੇ ਸਨ। ਫਿਰ ਸਮੇਂ ਦੀ ਚਾਲ ਨਾਲ
ਬਕਸੇ ਵਾਲੇ ਕੈਮਰਿਆਂ ਤੋਂ ਰੀਲ੍ਹ ਵਾਲੇ ਕੈਮਰੇ, ਫਿਰ ਡੀਜੀਟਲ ਕੈਮਰਿਆਂ ਤੋਂ ਮੋਬਾਇਲ
ਕੈਮਰਿਆਂ ਤੱਕ ਤੇ ਹੁਣ ਮੋਬਾਇਲ ਦੇ ਫਰੰਟ ਕੈਮਰੇ ਵਿੱਚ ਦਿਤੀ ਜਾ ਰਹੀ ਫੋਟੋ ਖਿੱਚਣ ਦੀ ਤਕਨੀਕ
ਨੇ, ਹਰ ਕਿਸੇ ਨੂੰ ਆਪਣੀ ਫ਼ੳਮਪ;ੋਟੋ ਆਪ ਖਿੱਚਣ ਦੇ ਕਾਬਲ ਬਣਾ ਦਿੱਤਾ। ਆਪਣੀ ਫ਼ੳਮਪ;ੋਟੋ ਆਪ ਖਿੱਚਣ ਦੀ
ਇਸ ਪ੍ਰਕ੍ਰਿਆ ਨੂੰ ਸਾਲ 2013 ਵਿੱਚ ਆਕਸਫੋਰਡ ਡਿਕਸ਼ਨਰੀ ਵਿੱਚ ‘ਸੈਲਫੀ’ ਨਾਂ ਦੇ ਨਾਲ ਸ਼ਾਮਲ ਕੀਤਾ
ਗਿਆ।
ਆਪਣੀਆਂ ਤਸਵੀਰਾਂ ਨੂੰ ਵਧੇਰੇ ਦਿਲਚਸਪ ਬਣਾਉਣ ਲਈ, ਸੋਸ਼ਲ ਵੈਬਸਾਈਟਾਂ ਤੇ ਆਪਣੇ
ਨਾਲ ਜੁੜੇ ਲੋਕਾਂ ਤੱਕ ਆਪਣੀ ਹਰ ਗਤੀਵਿਧੀ ਸਾਂਝੀ ਕਰਨ ਲਈ ਅਤੇ ਆਪਣੇ ਆਪ ਨੂੰ ਕੁੱਝ ਵੱਖਰਾ
ਅਤੇ ਖਤਰਨਾਕ ਦਰਸਾਉਣ ਦੀ ਦੋੜ ਵਿੱਚ ਸੈਲਫੀ ਖਿੱਚ ਕੇ ਪੋਸਟ ਕਰਨ ਦਾ ਰੁਝਾਨ ਇੰਨਾ ਜਿਆਦਾ
ਵੱਧ ਗਿਆ ਹੈ ਕਿ ਤਸਵੀਰ ਖਿੱਚਣ ਵੇਲੇ, ਜਿਸ ਥਾਂ ਤੇ ਤਸਵੀਰ ਖਿੱਚੀ ਜਾ ਰਹੀ ਹੈ, ਉਸ ਥਾਂ ਦੇ
ਸੁਰੱਖਿਅਤ ਜਾਂ ਖਤਰਨਾਕ ਸਿੱਟਿਆਂ ਬਾਰੇ ਬਿਨ੍ਹਾਂ ਜਾਣੇ ਸੈਲਫੀ ਸ਼ੌਕੀਨ ਆਪਣੇ ਆਪ ਦੇ ਨਾਲ,
ਹੋਰਨਾਂ ਦੀਆਂ ਜਾਨਾਂ ਲਈ ਵੀ ਖੌਅ ਪੈਦਾ ਕਰ ਦਿੰਦੇ ਹਨ। ਸਿੱਟੇ ਵੱਜੋਂ ਹਰ ਸਾਲ ਸੈਲਫੀ
ਲੈਂਦਿਆਂ ਹੋਣ ਵਾਲੀਆਂ ਮੌਤਾਂ ਵਿੱਚ ਭਾਰਤ ਦਾ ਨਾਂ ਮੁਹਰਲੀ ਕਤਾਰ ਵਿੱਚ ਆ ਖੜ੍ਹਾ
ਹੋਇਆ ਹੈ।
ਬੀਤੇ ਦਿਨੀਂ ਸੈਲਫੀ ਦੇ ਰੁਮਾਂਚ ਨੇ ਦੋ ਵਿਦਿਆਰਥੀਆਂ ਉਮਰ (ਕ੍ਰਮਵਾਰ 22 ਅਤੇ 23
ਸਾਲ) ਦੀ ਜਾਨ ਲੈ ਲਈ। ਵਾਪਰੀ ਘਟਨਾ ਮੁਤਾਬਿਕ ਮੇਰਠ ਦੇ ਕਰਖੇੜਾ ਦੇ ਸੈਨਿਕ ਵਿਹਾਰ ਵਿੱਚ ਸ਼ਾਮ
ਵੇਲੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਸੈਲਫੀ ਤਸਵੀਰ ਲੈਣ ਵੇਲੇ ਪੈਰ ਫਿਸਲਣ ਕਾਰਨ ਦੋਨੋਂ
ਨੌਜਵਾਨ ਡੇਢ ਸੋ ਫੁੱਟ ਉੱਚੀ ਟੈਂਕੀ ਤੋਂ ਹੇਠਾਂ ਆ ਡਿੱਗੇ, ਜਿਸ ਕਾਰਣ ਮੌਕੇ ਤੇ ਦੋਨਾਂ ਦੀ
ਮੌਤ ਹੋ ਗਈ। ਇਸ ਤੋਂ ਇਲਾਵਾ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਵਿੱਚ 16 ਸਾਲਾਂ ਦੇ ਨੌਜਵਾਨ
ਵੱਲੋਂ ਆਪਣੇ ਪਿਤਾ ਦੀ 32 ਬੋਰ ਲਾਇਸੰਸੀ ਪਿਸਤੌਲ ਆਪਣੀ ਕੰਨਪਟੀ ਤੇ ਰੱਖ ਕੇ ਸੈਲਫੀ ਲੈਂਦੇ
ਵੇਲੇ ਸਿਰ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਅਜਿਹੀ ਇੱਕ ਖ਼ਬਰ ਗੁਜਰਾਤ ਤੋਂ ਵੀ ਆਈ ਸੀ, ਜਿੱਥੇ
ਸੈਲਫੀ ਲੈਂਦੇ ਮੌਕੇ 21 ਸਾਲਾ ਨੌਜਵਾਨ ਧਰੁਵਰਾਜ ਰਾਊਲਜ਼ੀ ਆਪਣੀ ਬੰਦੂਕ ਦੀ ਗੋਲੀ ਦਾ
ਆਪ ਹੀ ਸ਼ਿਕਾਰ ਹੋ ਗਿਆ ਸੀ। ਇਸੇ ਤਰ੍ਹਾਂ ਨਾਗਪੁਰ ਦੇ ਵੈਨਾ ਡੈਮ ਵਿੱਚ ਪਿਕਨਿਕ ਮਨਾਉਣ
ਗਏ ਕਿਸ਼ਤੀ ਸਵਾਰ 11 ਨੌਜਵਾਨ ਜੋ ਕਿ ਸੈਲਫੀ ਲੈਣ ਦੇ ਚੱਕਰ ‘ਚ ਕਿਸ਼ਤੀ ਦੇ ਇੱਕ ਪਾਸੇ ਖੜ੍ਹੇ ਹੋ
ਗਏ ਅਤੇ ਕਿਸ਼ਤੀ ਦਾ ਸਤੁੰਲਨ ਵਿਗੜ ਜਾਣ ਕਰਕੇ ਕਿਸ਼ਤੀ ਡੈਮ ਦੇ ਵਿੱਚ ਪਲਟ ਗਈ, ਅਤੇ ਗਿਆਰਾਂ
ਵਿੱਚੋਂ ਕੇਵਲ ਤਿੰਨ ਨੌਜਵਾਨਾਂ ਨੂੰ ਬਚਾਇਆ ਜਾ ਸਕਿਆ।
ਸੈਲਫੀ ਲੈਂਦੇ ਸਮੇਂ ਜਾਨ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ
ਕੇਂਦਰ ਸਰਕਾਰ ਵੱਲੋਂ ਵੀ ਅਹਿਤਿਆਤੀ ਕਦਮ ਚੁੱਕਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਕੇਂਦਰੀ
ਸੰਸਕ੍ਰਿਤੀ ਅਤੇ ਸੈਰ ਸਪਾਟਾ ਮੰਤਰੀ ਡਾ. ਮਹੇਸ਼ ਸ਼ਰਮਾ ਨੇ ਮੁਤਾਬਿਕ ਦੇਸ਼ ਦੇ ਟੂਰਿਸਟ ਸਪੋਰਟਸ
ਤੇ ‘ਸੈਲਫੀ ਡੇਂਜਰ ਜ਼ੋਨ’ ਮਾਰਕ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਤੇ ਪਰਫੈਕਟ ਫੋਟੋ ਸ਼ੇਅਰ ਕਰ ਕੇ
ਲਾਈਕ ਅਤੇ ਕੁਮੈਂਟ ਇਕੱਠੇ ਕਰਨ ਦੀ ਤਲਬ ਨੇ ਸੈਲਫੀ ਦਾ ਟ੍ਰੈਂਡ ਖਤਰਨਾਕ ਤੌਰ ਤੇ ਵਧਾ ਦਿੱਤਾ
ਹੈ ਕਿ ਨਤੀਜੇ ਵਜੋਂ ਦੇਸ਼ ਵਿਚ ਸੈਲਫੀ ਦੇ ਚੱਕਰ ਵਿਚ ਕਈ ਹਾਦਸੇ ਹੋ ਚੁਕੇ ਹਨ। ਮੁੰਬਈ ਪੁਲਿਸ
ਵੱਲੋਂ ਸ਼ਹਿਰ ਦੀਆਂ ਕਈ ਥਾਵਾਂ ਨੂੰ ‘ਨੋ ਸੈਲਫੀ ਜ਼ੋਨ’ ਵੀ ਐਲਾਨਿਆ ਜਾ ਚੁੱਕਾ ਹੈ।
ਬ੍ਰਿਟੇਨ ਦੀ ਨੋਟਿੰਘਮ ਟਰੈਂਟ ਯੂਨੀਵਰਸਿਟੀ ਅਤੇ ਤਾਮਿਲਨਾਡੂ ਦੇ ਤਿਆਗਰਾਜ ਸਕੂਲ ਆਫ
ਮੈਨੇਜਮੈਂਟ ਦੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਲੋੜ ਤੋਂ ਵੱਧ ਸੈਲਫੀ ਖਿੱਚਣਾ ਇੱਕ
ਡਿਸਆਰਡਰ ਹੈ ਅਤੇ ਇਸਦੇ ਇਲਾਜ ਦੀ ਲੋੜ ਹੈ। ਇਸੇ ਤਰ੍ਹਾਂ ਅਮੇਰਿਕਨ ਸਾਇਕਲਾਜਿਕਲ ਐਸੋਸਇਏਸ਼ਨ
ਏਪੀਏ ਨੇ ਆਫਿਸ਼ਲ ਰੂਪ ਨਾਲ ਸੈਲਫੀ ਲੈਣ ਨੂੰ ਮੈਂਟਲ ਡਿਸਆਰਡਰ ਯਾਨੀ ਦਿਮਾਗੀ ਰੋਗ ਦੱਸਿਆ ਹੈ
ਅਤੇ ਇਸਨੂੰ ਫ਼#39;ਸੈਲਫਾਇਟਿਸਫ਼#39; ਰੋਗ ਦਾ ਨਾਮ ਦਿੱਤਾ ਹੈ। ਇਸ ਰੋਗ ਵਿੱਚ ਤੁਹਾਨੂੰ ਵਾਰ – ਵਾਰ ਸੈਲਫੀ
ਲੈਣ ਦਾ ਮਨ ਕਰਦਾ ਹੈ। ਮਾਹਰਾਂ ਅਨੁਸਾਰ, ਜੇਕਰ ਕੋਈ ਦਿਨ ਵਿੱਚ 3 ਵਾਰ ਤੋਂ ਜ਼ਿਆਦਾ ਸੈਲਫੀ
ਲੈ ਰਿਹਾ ਹੈ, ਤਾਂ ਮੰਨ ਲਵੋ ਕਿ ਉਹ ਸੈਲਫਾਇਟਿਸ ਰੋਗ ਦੀ ਚਪੇਟ ਵਿੱਚ ਹੈ। ਸੈਲਫਾਈਟਿਸ ਨਾਲ
ਪੀੜਤ ਲੋਕ ਜਿਆਦਾਤਰ ਆਪਣਾ ਆਤਮ ਵਿਸ਼ਵਾਸ਼, ਮੂਡ ਠੀਕ ਕਰਨ, ਆਪਣੀਆਂ ਯਾਦਾਂ ਸੁਰੱਖਿਅਤ
ਰੱਖਣ ਅਤੇ ਦੂਜਿਆਂ ਤੋਂ ਅੱਗੇ ਰਹਿਣ ਦੀ ਕੋਸ਼ਿਸ਼ ਵਿੱਚ ਹੁੰਦੇ ਹਨ ਅਤੇ ਇਸ ਬਿਮਾਰੀ ਤੋਂ ਬਚਾਅ
ਲਈ ਇਸ ਦੀ ਗੰਭੀਰਤਾ ਤੇ ਨਿਰਭਰ ਕਰਦਾ ਹੈ।
ਸੋ ਦੋਸਤੋ! ਆਖਿਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਤਸਵੀਰਾਂ ਖਿੱਚਣਾ ਕੋਈ ਬੁਰੀ ਗੱਲ
ਨਹੀਂ, ਪਰ ਜੇ ਜਿਉਂਦੇ ਰਹਾਂਗੇ ਤਾਂ ਹੀ ਇਹ ਸੰਭਵ ਹੋਵੇਗਾ ਕਿ ਜਿੰਦਗੀ ਭਰ ਦੀਆਂ ਖਿੱਚੀਆਂ
ਤਸਵੀਰਾਂ ਆਪਣੀਆਂ ਅੱਖਾਂ ਨਾਲ ਵੇਖਾਂਗੇ, ਪਰ ਜੇ ਇੱਕ ਤਸਵੀਰ ਦੀ ਖਾਤਰ ਜਿੰਦਗੀ ਹੀ ਗੁਆ ਲਈ
ਤਾਂ ਕਿਵੇਂ ਦੇਖਾਂਗੇ ਆਪਣੀਆਂ ਅਤੇ ਆਪਣੇ ਪਿਆਰਿਆਂ ਦੀਆਂ ਤਸਵੀਰਾ? ਸੋ ਜ਼ਰੂਰੀ ਹੈ ਕਿ
ਸੈਲਫੀ ਨੂੰ ਸੈਲਫਾਇਟਿਸ ਨਹੀਂ, ਸੈਲਫੀ ਹੀ ਰਹਿਣ ਦੇਈਏ। ਜਾਂਦੇ ਜਾਂਦੇ ਇੱਕ ਗੱਲ ਹੋਰ ਕਰਦਾ ਜਾਵਾਂ ਕਿ
ਆਪਣੇ ਬਾਹਰੀ ਰੂਪ ਦੀਆਂ ਤਾਂ ਬਹੁਤ ਸੈਲਫੀਆਂ ਖਿੱਚ ਕੇ ਵੇਖ ਲਈਆਂ, ਕਦੇ ਆਪਣੇ ਅੰਦਰ
ਦੀਆਂ ਸੈਲਫੀਆਂ ਵੀ ਖਿੱਚ ਕੇ ਦੇਖਿਆ ਕਰੀਏ ਤਾਂ ਕਿ ਆਪਣੇ ਅੰਦਰ ਦੇ ਔਗੁਣਾ ਨੂੰ ਪਹਿਚਾਣ
ਕੇ ਖਤਮ ਕੀਤਾ ਜਾ ਸਕੇ ਅਤੇ ਚੰਗੇ ਨਾਗਿਰਕ ਵਜੋਂ ਦੇਸ਼ ਅਤੇ ਸਮਾਜ ਵਿੱਚ ਨਾਮਣਾ ਖੱਟ ਸਕੀਏ।
ਆਮੀਨ!
– ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 9815024920