ਗਾਇਕ, ਕਲਾਕਾਰ ਬਨਾਮ ਰਾਜਨੀਤੀ। – ਖੁਸ਼ਪ੍ਰੀਤ ਸਿੰਘ, ਸੁਨਾਮ ਮੈਲਬੋਰਨ

0
524

ਪੰਜਾਬ ਦੀ ਰਾਜਨੀਤੀ ਲਈ ਕਿੰਨੇ ਕੁ ਸੰਕਟਮੋਚਕ ਸਿੱਧ ਹੋਏ ਕਲਾਕਾਰ ਤੇ ਗਾਇਕ।ਭਾਰਤੀ ਰਾਜਨੀਤੀ ਦਾ ਹਮੇਸ਼ਾ ਹੀ ਇਹ ਪਹਿਲੂ ਰਿਹਾ ਹੈ ਕਿ ਇਸ ਨੇ ਲੋਕ ਮੁੱਦਿਆਂ ਨੂੰ ਦਰ ਕਿਨਾਰ ਕਰ ਕੇ ਵੋਟਰਾਂ ਨੂੰ ਸਬਜ਼ਬਾਗ ਦਿਖਾ ਕੇ ਸੱਤਾ ਪ੍ਰਾਪਤੀ ਲਈ ਯਤਨ ਕੀਤੇ ਹਨ। ਇਸ ਮੰਤਵ ਦੀ ਪੂਰਤੀ ਲਈ ਸਿਆਸੀ ਪਾਰਟੀਆ ਵਲੋਂ  ਹਮੇਸ਼ਾ ਹੀ ਆਪਣੇ ਮਿਹਨਤੀ ਅਤੇ ਸਾਲਾਂ ਬੱਧੀ ਪਾਰਟੀ ਨਾਲ ਜੁੜੇ ਰਹੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰ ਕੇ ਚੋਣ ਮੈਦਾਨ ਵਿੱਚ ਸਟਾਰ ਅਤੇ ਚਰਚਿਤ  ਕਿਸਮ ਦੇ ਚਿਹਰਿਆਂ ਨੂੰ ਉਤਾਰ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਹਮੇਸ਼ਾ ਹੀ ਭਰਮਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ।ਇਨਾਂ ਚਿਹਰਿਆਂ ਵਿੱਚ ਵੱਡੇ ਫਿਲਮੀ ਸਿਤਾਰੇ, ਟੀ.ਵੀ ਕਲਾਕਾਰ,ਗਾਇਕ, ਗੀਤਕਾਰ ਅਤੇ ਹੋਰ ਕਲਾਵਾਂ ੱਿਵਚ ਨਿਪੁੰਨ ਕਲਾਕਾਰਾਂ ਨੂੰ ਚੁਣਿਆ ਜਾਂਦਾ ਹੈ। ਜਿਨਾਂ ਨੇ ਆਪਣੇ ਫਨ ਦੀ ਧਾਕ ਲੋਕਾਂ ਦੇ ਦਿਲਾਂ ਤੇ ਬਣਾਈ ਹੰੁੰਦੀ ਹੈ।ਰਾਜਨੀਤੀ ਵਿੱਚ ਇਹ ਰੁਝਾਨ ਕੇਂਦਰੀ ਰਾਜਨੀਤੀ ਤੋਂ ਲੈ ਕੇ ਪਿੰਡ ਪੱਧਰ ਤੱਕ ਦੇਖਣ ਨੂੰ ਮਿਲਦਾ ਹੈ ਅਤੇ ਲਗਭਗ ਸਾਰੀਆਂ ਕੋਮੀ ਅਤੇ ਖੇਤਰੀ ਪਾਰਟੀਆਂ ਵਲੋਂ ਇਸ ਨੂੰ ਸਫਲਤਾ ਦੇ ਸ਼ਾਰਟਕਟ ਵਜੋਂ ਦੇਖਿਆ ਜਾਂਦਾ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਿਆਸਤਦਾਨ ਅਤੇ ਰਾਜਨੀਤਿਕ ਪਾਰਟੀਆਂ ਵੀ ਇਸ ਪੱਖੋਂ ਪਿੱਛੇ ਨਹੀਂ ਹਨ।ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪਣੀਆਂ ਰਾਜਨੀਤਿਕ ਨਾਕਾਮੀਆਂ ਨੂੰ ਛੁਪਾਉਣ ਲਈ ਅਤੇ ਸੱਤਾ ਪ੍ਰਾਪਤੀ ਲਈ ਸਮੇਂ ਸਮੇਂ ਸਿਰ ਗਾਇਕ ਅਤੇ ਕਲਾਕਾਰਾਂ ਦਾ ਸਹਾਰਾ ਲਿਆ ਹੈ ।
ਕਂੇਦਰੀ ਰਾਜਨੀਤੀ ਵਿੱਚ ਜਿੱਥੇ ਧਰਮਿੰਦਰ, ਅਮਿਤਾਬ ਬੱਚਨ, ਗੋਵਿੰਦਾ ਆਦਿ ਰਾਜਨੀਤੀ ਵਿੱਚ ਕਾਮਯਾਬ ਨਾ ਹੋਣ ਕਰਕੇ ਕਦੋਂ ਦੇ ਇਸ ਤੋ ਕਿਨਾਰਾ ਕਰ ਗਏ ਹਨ ।ਜੇਕਰ ਹੁਣ ਪੰਜਾਬ ਦੀ ਰਾਜਨੀਤੀ ਵਿੱਚ ਕਲਾਕਾਰਾਂ ਤੇ ਹੋਰ ਚੱਰਚਿਤ ਚਿਹਰਿਆਂ ਦੇ ਪਾਏ ਯੌਗਦਾਨ ਅਤੇ ਉਨਾਂ ਦੀ ਕਾਮਯਾਬੀ ਦੀ ਗੱਲ ਕਰੀਏ ਤਾਂ ਇਨਾਂ ਵਿੱੱਚੋ ਸਫਲਤਾ ਬਹੁਤ ਘੱਟ ਨੂੰ ਹੀ ਮਿਲੀ ਹੈ।ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ ਨੇ ਆਪਣੀ ਗਾਇਕੀ ਦੇ ਸਿਖਰ ਤੇ ਜਾ ਕੇ ਰਾਜਨੀਤੀ ਵਿੱਚ ਆਉਣ ਦਾ ਮਨ ਬਣਾਇਆ। ਚੋਣਾਂ ਵੀ ਲੜੀਆਂ ਪਰ ਬਹੁਤ ਬੁਰੀ ਤਰਾਂ ਹਾਰੇ।ਫੇਰ ਰਾਜ ਗਾਇਕ ਹੰਸਰਾਜ ਹੰਸ ਦਾ ਨਾਂ ਜਦੋ ਹਰੇਕ ਦੀ ਜ਼ੁਬਾਨ ਤੇ ਸੀ ਤਾਂ ਅਕਾਲੀ ਦਲ ਨੇ ਇਸ ਮੋਕੇ  ਨੂੰ ਕੈਸ਼ ਕਰਨ ਦੀ ਕੋਸਿਸ਼ ਕੀਤੀ ਪਰੰਤੂ ਇਥੇ ਵੀ ਕੋਈ ਸਫਲਤਾ ਹੱਥ ਨਾ ਲੱਗੀ  ਤੇ ਹੰਸਰਾਜ  ਕਾਫੀ ਅੰਤਰ ਨਾਲ ਹਾਰੇ। ਇਸ ਮਾਮਲੇ ਵਿੱਚ ਕਾਮਯਾਬੀ ਬਹੁਤ ਹੀ ਘੱਟ ਚਿਹਰਿਆਂ ਦੇ ਹੱਥ ਲੱਗੀ। ਇਨਾਂ ਵਿੱਚ ਕੁਝ ਇਕ ਹਨ ਅਭਿਨੇਤਾ ਵਿਨੋਦ ਖੰਨਾ , ਕ੍ਰਿਕਟਰ ਤੋਂ ਕੁਮੈਂਟੇਟਰ ਤੇ ਉਸ ਤੋ ਬਾਅਦ ਛੋਟੇ ਪਰਦੇ ਦੇ ਜੱਜ ਦੀ ਭੂਮਿਕਾ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਗਾਇਕ ਮਹੰਮਦ ਸਦੀਕ।ਵਿਨੋਦ ਖੰਨਾ ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਵਜੋ ਕਾਮਯਾਬ ਰਹੇ ਹਾਲਾਂਕਿ ਪਿਛਲੀਆਂ ਚੋਣਾਂ ਵੇਲੇ ਉਨਾਂ ਨੂੰ ਨਮੋਸ਼ੀ ਵੀ ਝੱਲਣੀ ਪਈ।ਕਿaਂਕਿ ਉਹ ਵੀ ਅਕਸਰ ਚੋਣਾਂ ਵੇਲੇ ਹੀ ਦਿਸਦੇ ਸਨ। ਨਵਜੋਤ ਸਿੱੰਘ ਸਿੱਧੂ ਦੂਜੀ ਵਾਰ ਅੰਿਮਤਸਰ ਸੰਸਦੀ ਖੇਤਰ ਤੋ ਬੀ.ਜੇ. ਪੀ ਵਲੋ ਜਿੱਤੇ ਪਰੰਤੂ ਇਸ ਵਾਰ ਉਨਾਂ ਨੂੰ ਟਿਕਟ ਮਿਲਣੀ ਮੁਸ਼ਕਲ ਜਾਪ ਰਹੀ ਹੈ ਕਿaਕਿ ਛੋਟੇ ਪਰਦੇ ਉਤੇ ਲਗਾਤਾਰ ਮਸਰੂਫੀਅਤ ਅਤੇ ਆਪਣੇ ਸੰਸਦੀ ਹਲਕੇ ਵਿਚੋ ਲਗਾਤਾਰ ਗੈਰਹਾਜਰੀ ਦੇ ਕਾਰਨ ਤਰਾਂ ਤਰਾਂ ਦੀਆਂ ਅਟਕਲਾਂ ਦਾ ਦੋਰ ਜਾਰੀ ਹੈ।ਮੁਹਮੰਦ ਸਦੀਕ ਹੋਰਾਂ ਨੇ ਵੀ ਹਲਕਾਂ ਭਦੋੜ ਤੋ ਕਾਗਰਸ ਪਾਰਟੀ ਵਲੋ ਚੋਣ ਲੜ ਕੇ ਸੀਨਿਅਰ ਪ੍ਰਸਾਸ਼ਨਕ ਅਧਿਕਾਰੀ ਦਰਬਾਰਾ ਸਿੰਘ ਗੁਰੁ ਨੂੰ ਹਰਾਇਆ।
ਪ੍ਿਰਸੱਧ ਕਾਮੇਡੀਅਨ ਭਗਵੰਤ ਮਾਨ ਨੇ ਵੀ ਆਪਣੇ ਸਰਗਰਮ ਕੈਰੀਅਰ ਨੂੰ ਅੱਧਵਾਟੇ ਛੱਡ ਕੇ ਰਾਜਨੀਤੀ ਵਿੱਚ ਆaੇਣ ਦਾ ਮਨ ਬਣਾਇਆ ਅਤੇ ਪੀਪਲਜ਼ ਪਾਰਟੀ ਆਫ ਪੰਜਾਬ(ਪੀ.ਪੀ.ਪੀ) ਵਿੱਚ ਸ਼ਾਮਲ ਹੋ ਕੇ ਲਹਿਰਾਗਾਗਾ ਹਲਕੇ ਤੋ ਸਾਬਕਾ ਮੁਖ ਮੰਤਰੀ ਬੀਬੀ ਰਾਜਿੰਦਰ ਕੋਰ ਭੱਠਲ ਦੇ ਵਿਰਧ ਚੋਣ ਲੜੀ ਪਰ ਕਾਮਯਾਬ ਨਾ ਹੋ ਸਕੇ ਪਰੰਤੂ ਫੇਰ ਵੀ ਉਹ ਸਮਾਜ ਵਿੱਚ ਨਵੀਂ ਚੇਤਨਾ ਜਗਾਉਣ ਅਤੇ ਨਸਿਆਂ ਵਿੱਰੁਧ ਪ੍ਰਚਾਰ ਕਰ ਰਹੇ ਹਨ।।ਪ੍ਰਸਿੱਧ ਗਾਇਕ ਹਰਭਜਨ ਮਾਨ ਨੂੰ ਵੀ ਸੀਨਅਰ ਅਕਾਲੀ ਨੇਤਾ ਬਲਵੰਤ ਸਿੰਘ ਰਾਮੂਵਾਲੀਆ ਵਲੋ ਰਾਜਨੀਤੀ ਵਿੱਚ ਪੈਰਾਸ਼ੂਟ ਰਾਂਹੀ ਅਕਾਲੀ ਦਲ ਵਿੱਚ ਉਤਾਰਿਆ ਗਿਆ ਅਨੇਕਾਂ ਦਾਅਵੇਦਾਰੀਆਂ ਹੋਣ ਦੇ ਬਾਵਜੂਦ ਹਰਭਜਨ ਮਾਨ ਨੂੰ ਮੁਹਾਲੀ ਜਿਲਾ  ਯੋਜਨਾ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਪਰ ਉਹ ਵੀ ਕਾਮਯਾਬ ਨਾ ਹੋ ਸਕੇ ਅਤੇ ਕੁਝ ਦਿਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ।ਹੁਣ ਜਿਵੇ ਜਿਵੇ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਸਾਰੀਆਂ ਰਾਜਨੀਤੀਕ ਪਾਰਟੀਆਂ ਜਨਤਾ ਨੰ ਭੁੰਨਾਉਣ ਦੇ ਲਈ ਨਵੇਂ ਚਿਹਰਿਆਂ ਦੀ ਤਲਾਸ਼ ਵਿੱਚ ਹਨ ਤੇ ਕਈਆਂ ਨੂੰ ਤਾਂ ਇਹ ਚਿਹਰੇ ਮਿਲ ਵੀ ਗਏ ਹਨ। ਜਿਵਂੇ ਬੀਤੇ ਦਿਨੀਂ ਮਿਸ ਪੂਜਾ ਭਾਜਪਾ ਵਿਚ ਸ਼ਾਮਲ ਹੋਈ ਅਤੇ ਉਨਾਂ ਦੀ ਹੁਸ਼ਿਆਰਪੁਰ ਸੰਸਦੀ ਖੇਤਰ ਤੋ  ਸੀਟ ਪੱਕੀ ਮੰਨੀ ਜਾ ਰਹੀ ਸੀ ਪਰ ਦੂਜੇ ਪਾਸੇ ਪੂਜਾ ਇਸ ਗੱਲ ਨੂੰ ਅਫਵਾਹ ਦੱਸ ਰਹੀ ਹੈ ਤੇ ਹੁਣ ਉਸ ਨੇ ਵੀ ਚੋਣਾਂ ਲੜਨ ਤੋਂ ਕਿਨਾਰਾ ਕਰ ਲਿਆ ਹੈ। ਗਾਇਕ ਲਾਭ ਜੰਜੂਆਂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉੱਘੇ ਕਾਮੇਡੀਅਨ ਗੁਰਪ੍ਰੀਤ ਘੂੱਗੀ  ਅਤੇ ਕਪਿਲ ਸ਼ਰਮਾਂ ਦਾ ਨਾਂ ਵੀ ਅੱਜ ਕਲ ਕਾਫੀ ਚਰਚਾ ਦੇ ਵਿੱਚ ਹੈ।ਕਪਿਲ ਸ਼ਰਮਾਂ ਨੂੰ ਭਾਜਪਾ ਵਲੋ ਅੰਮ੍ਰਿਤਸਰ ਹਲਕੇ ਤੋ ਚੋਣ ਲੜਾਉਣ ਦੀ ਤਿਆਰੀ ਕਰਵਾਈ ਜਾ ਰਹੀ ਹੈ ਤੇ ਅੱਜ ਕਲ ਗਾਇਕ ਕੇ.ਐਸ ਮੱਖਣ ਦੇ ਚਰਚੇ ਵੀ ਆਨੰਦਪੁਰ ਸਹਿਬ ਹਲਕੇ ਤੋ ਹੋ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਬੀ.ਐਸ.ਪੀ ਪਾਰਟੀ ਵਲੋਂ ਕੋਈ ਵੱਡਾ ਐਲਾਨ ਕਰ ਸਕਦੇ ਹਨ।ਅਜੇ ਵੀ ਵਧੇਰੇ ਗਾਇਕ, ਕਲਾਕਾਰ ਝਾਕ ੱਿਵਚ  ਬੈਠੇ ਹੋਏ ਹਨ।
ਹੁਣ ਜੇਕਰ ਇੱਕ ਪੜਚੋਲ ਕੀਤੀ ਜਾਵੇ ਤਾਂ ਕਿ ਕਿaੇਂ ਇਹ ਚਰਚਿਤ ਚਿਹਰੇ ਰਾਜਨੀਤੀ ਵਿੱਚ ਕਾਮਯਾਬ ਨਹੀ ਹੁੰਦੇ।ਗਾਇਕ ਅਤੇ ਕਲਾਕਾਰਾ ਨੂੰ ਕੋਈ ਰਾਜਨੀਤੀਕ ਤਜ਼ਰਬਾ ਨਹੀਂ ਹੰਦਾ।ਜਿਆਦਾਤਰ ਗਾਇਕਾਂ ਦੀ ਸਿਆਸਤ ਵਿੱਚ ਪੈਰਾਸ਼ੂਟ ਰਾਂਹੀ ਐਂਟਰੀ ਕਾਰਨ ਉਨਾਂ ਨੂੰ ਲੋਕਾਂ ਦੀ ਸਮਿੱਸਆਵਾਂ ਦਾ ਪਤਾ ਨਹੀਂ ਹੰਦਾ ਉਥੇ ਹੀ ਆਮ ਵਰਕਰ ਨਾਲ ਰਾਬਤਾ ਬਨਾਉਣ ਵਿੱਚ ਕਾਫੀ ਪਰੇਸ਼ਾਨੀ ਆaੁਂਦੀ ਹੈ। ਸਟੇਜ ਅਤੇ  ਰਾਜਨੀਤੀ ਦੋ ਵਖਰੇ ਮੰਚ ਹਨ। ਜਿਥੇ ਇਕ ਮੰਚ ਤੇ ਉਸ ਦੀ ਕਲਾ,ਪਤਿਭਾ ਦੇ ਲੋਕ ਕਾਇਲ ਹੰਦੇ ਹਨ ਤੇ ਦੂਜੇ ਮੰਚ ਤੇ ਆਮ ਲੋਕਾਂ ਦੇ ਮੁੱਦੇ ਤੇ ਆਮ ਲੋਕਾਂ ਦੀਆਂ ਗੱਲਾਂ ਹੁੰਦੀਆਂ ਹਨ। ਇਕ ਗਾਇਕ ਜਾਂ ਕਲਾਕਾਰ ਦੇ ਹਜਾਰਾਂ  ਲੱਖਾਂ ਪ੍ਰਸੰਸ਼ਕ ਤਾਂ ਹੋ ਸਕਦੇ ਹਨ ਪਰ ਉਸਦਾ ਇਹ ਮਤਲਬ ਨਹੀਂ ਕਿ ਉਸ ਨੂੰ ਰਾਜਨੀਤੀ ਵਿੱਚ ਵੀ ਉਨਾਂ ਹੀ ਹੁੰਗਾਰਾ ਮਿਲੇ।ਕਿaੇਕਿ ਇੱਕ ਕਲਾਕਾਰ ਗਾਇਕ ਆਪਣੇ ਖੇਤਰ ਵਿੱਚ ਤਾਂ ਨਿਪੁੰਨ ਹੋ ਸਕਦਾ ਹੈ ਪਰੰਤੂ ਜਿਥੇ ਲੋਕ ਮੁੱਦਿਆਂ ਦੀ ਗੱਲ ਹੁੰਦੀ ਹੈ ਤਾਂ ਉਥੇ ਇਹਨਾਂ ਦਾ ਦਾਇਰਾ ਸੀਮਤ ਹੀ ਹੰਦਾ ਹੈ।ਕਿਉਂਕੀ ਲੋਕਾਂ ਨਾਲ ਸਿੱਧਾ ਸੰਬੰਧ ਨਾ ਹੋਣ ਕਾਰਣ ਤੇ ਆਮ ਜਨਤਾ ਦੀਆਂ ਪਰੇਸ਼ਾਨੀਆਂ ਨੂੰ ਹੱਲ ਕਰਾਉਣ ਵਿੱਚ ਨਾਕਾਮਯਾਬ ਹੀ ਰਹਿੰਦੇ ਹਨ।ਜਿਆਦਾਤਰ ਗਾਇਕਾਂ ਵਿੱਚ ਹaੂੱਮੈ ਹੋਣ ਕਾਰਣ ਵੀ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ।ਗਾਇਕੀ ਦੇ ਖੇਤਰ ਵਿੱਚ ਵੱਧ ਰਹੀ ਲੱਚਰਤਾ ਇਨਾਂ ਦੀ ਹਾਰ ਦਾ ਇੱਕ ਮੁੱਖ ਕਾਰਨ ਵੀ ਹੈ।ਕਿਉਕਿ ਸਫਲਤਾ ਦੀ ਪੋੜੀ ਦਾ ਪਹਿਲਾਂ ਟੰਬਾ ਚੜਨ ਲੱਗੇ ਗਾਇਕ ਸਿਰਫ ਤੇ ਸਿਰਫ ਆਪਣੇ ਤੇ ਆਪਣੇ ਕੈਰੀਅਰ ਬਾਰੇ ਸੋਚਦਾ ਹੈ ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਆਪਣੀ ਸਫਲਤਾ ਦੇ ਲਈ ਕੀ ਕੁਝ ਸਰੋਤਿਆਂ ਅਤੇ ਦਰਸ਼ਕਾਂ ਦੇ ਅੱਗੇ ਪਰੋਸ ਕੇ ਰੱਖ ਦਿੰਦਾ ਹੈ ਅਤੇ ਇੱਕ ਸਥਾਪਤ  ਗਾਇਕ ਬਨਣ ਤੋ ਬਾਅਦ ਇਹ ਗਾਇਕ ਆਪਣੇ ਆਪ ਨੂੰ ਦੱਧ ਧੋਤਾ ਆਖ ਕੇ ਮਾਂ ਬੋਲੀ ਦੇ ਸੇਵਕ ਵਾਲਾ ਚੋਲਾ ਪਾ ਕੇ ਜਨਤਾ ਨੂੰ ਵਰਗਲਾਉਣ ਲਈ ਨਿਕਲ ਪੈਂਦੇ ਹਨ। ਗਾਇਕ ਤੇ  ਕਲਾਕਾਰ ਲੋਕ ਜਿਆਦਾ ਸਮਾਂ ਐਸ਼ੌ- ਅਰਾਮ  ਵਾਲੀ ਜਿੰਦਗੀ ਬਤੀਤ ਕਰਦੇ ਹਨ ਤੇ ਜਿਆਦਾ ਸਮਾਂ ਆਪਣੇ ਪ੍ਰਫੈਸ਼ਨਲ ਕੈਰੀਅਰ ਵਾਲੇ ਪਾਸੇ ਹੀ ਲੱਗੇ ਰਹਿੰਦੇ ਹਨ ਤੇ ਲੋਕਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਲੰਮਾਂ ਸਮਾਂ ਉਡੀਕ ਵੀ ਕਰਨੀ ਪੈਂਦੀ ਹੈ। ਕਿਉਕਿ ਜਿਆਦਤਰ ਗਾਇਕਾਂ ਜਾਂ ਕਲਾਕਾਰਾਂ ਤਾਂ ਆਪੋ ਆਪਣਿਆਾਂ ਹਲਕਿਆਂ ਵਿੱਚ ਕੋਈ ਪੱਕਾ ਠਿਕਾਣਾ ਨਹੀ ਹੂੰਦਾ ਅਤੇ ਜਿੱਤਣ ਤੋ ਬਾਅਦ ਘੱਟ ਹੀ ਨਜ਼ਰੀਂ ਪੈਂਦੇ ਹਨ ਫੇਰ ਲੋਕਾਂ ਨੂੰ ਇਨਾਂ ਦੇ ਦਰਸ਼ਨ ਜਿਆਦਾਤਰ ਟੀ.ਵੀ ਉਪਰ ਕਰਨ ਨੂੰ ਹੀ ਮਿਲਦੇ ਹਨ।ਦੂਜੇ ਪਾਸੇ ਗਾਇਕਾਂ ਦੇ ਜਦੌਂ ਰਾਜਨੀਤੀ ਰਾਸ ਨਹੀਂ ਆਉਂਦੀ ਤਾਂ ਉਨਾਂ ਨੂੰ ਦੋਹਰੀ ਮਾਰ ਪੈਂਦੀ ਹੈ। ਕਿਸੇ ਰਾਜਨੀਤੀਕ ਪਾਰਟੀ ਦੇ ਵਿੱਚ ਆ ਜਾਣ ਕਾਰਣ ਜਿੱਥੇ ਗਾਇਕ ਇੱਕ ਪਾਰਟੀ ਦਾ ਵਰਕਰ ਹੀ ਬਣ ਕੇ ਰਹਿ ਜਾਂਦਾ ਹੈ ਉਥੈ ਹੀ ਉਸ ਨੂੰ ਪ੍ਰਫੈਸਨਲ ਤੋਰ ਤੇ ਨੁਕਸਾਨ ਵੀ ਝਲਣਾ ਪੈਂਦਾ ਹੈ ਤੇ ਰਾਜਸੀ ਪਾਰਟੀਆਂ ਵਲੋ ਵੀ ਇਨਾਂ ਦਾ ਇਸਤੇਮਾਲ ਰੈਲੀਆਂ ਦੋਰਾਨ ਭੀੜ ਇਕੱਠੀ ਕਰਨ ਨੂੰ ਕੀਤਾ ਜਾਂਦਾ ਹੈ ਜਿਥੇ ਕਿ ਵੱਟਣ- ਖਟਣ ਨੂੰ ਕੁਝ ਨਹੀ ਹੰਦਾ ।
ਅੱਜ ਕੱਲ ਗਾਇਕਾਂ ਦਾ ਕੰਮ ਵੀ ਮੰਦੇ  ਦੀ ਮਾਰ ਵਿੱਚ  ਹੈ ਗਾਇਕੀ ਖੇਤਰ ਵਿੱਚ ਨਿੱਤ ਨਵੇਂ ਚਿਹਰਿਆਂ ਦਾ ਆਗਾਜ਼ ਹੋਣ ਕਾਰਣ ਸਥਾਪਤ ਗਾਇਕਾਂ ਨੂੰ ਕਾਫੀ ਵੱਡੀ ਢਾਹ ਵੀ ਲੱਗੀ ਹੈ ਜਿਸ ਕਾਰਨ ਉਹ ਵੀ ਰਾਜਨੀਤੀ ਵਿੱਚ ਆ ਕੇ ਆਪਣੇ ਆਪ ਨੂੰ ਸਰਗਰਮ ਰੱਖਣਾ ਚਾਹੰਦੇ ਹਨ।ਲੋਕ ਸਭਾ ਚੋਣਾਂ ਸਿਰ ਤੇ ਹੋਣ ਕਾਰਨ ਹੁਣ ਵੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਗਾਇਕ ਕਲਾਕਾਰਾਂ ਉਪਰ ਆਪਣਾ ਦਾਅ ਖੇਡ ਰਹੀਆਂ ਹਨ। ਜੇ ਗਾਇਕ ਕਲਾਕਾਰ ਚਾਹੁਣ ਤਾਂ ਉਹ ਰਵਾਇਤੀ ਨੇਤਾਂਵਾ ਤੋ ਉਪਰ ਦੀ ਹੋ ਕੇ ਇੱਕ ਵਧੀਆ ਸਮਾਜ ਸਿਰਜਣ ਦਾ ਹੋਕਾ ਦੇ ਸਕਦੇ ਹਨ ਜੇ ਉਨਾਂ ਦੇ ਗਾਏ ਗਾਣੇ ਅਤੇ ਨਿਭਾਏ ਕਿਰਦਾਰ ਨੂੰ ਪਸੰਦ ਕਰਕੇ ਲੋਕ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਾ ਸਕਦੇ ਹਨ ਤਾਂ ਫਿਰ ਉਹ ਇੱਕ ਨਰੋਏ ਸਮਾਜ ਦੀ ਸਥਾਪਨਾ ਲਈ ਵੀ ਤਹੱਈਆ ਕਰ ਸਕਦੇ ਹਨ।ਪਰ ਇਤਹਾਸ ਇਹੋ ਦਸਦਾ ਹੈ ਕਿ ਇਹ ਚਿਹਰੇ ਪੰਜਾਬ ਵਿੱਚ ਪਾਰਟੀਆਂ ਲਈ ਜਿਆਦਾ ਸੰਕਟ ਮੋਚਕ ਸਿੱਧ ਨਹੀਂ  ਹੋਏੇ ਬਾਕੀ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।
ਖੁਸ਼ਪ੍ਰੀਤ ਸਿੰਘ ਸੁਨਾਮ(ਮੈਲਬੋਰਨ)