ਮੈਂ ਭ੍ਰਿਸ਼ਟਾਚਾਰ ਬੋਲਦੈਂ- ਲਖਵਿੰਦਰ ਸਿੰਘ ਰਈਆ ਹਵੇਲੀਆਣਾ

0
1087

ਜਾਗੋ ਮੀਟੀ ਹਾਲਤ ਵਿਚ ਸੋਣ ਲਈ ਉਸਲਵੱਟੇ  ਲੈ ਰਿਹਾ ਸੀ ਕਿ ਫੋਨ ਦੀ  ਅਚਾਨਕ ਫੋਨ ਦੀ  ਘੰਟੀ ਨੇ ਨੀਂਦ ਵਿਚ ਖਲਲ ਪਾ ਦਿੱਤਾ। ਕੰਨ ਨੂੰ ਲਾ ਕੇ ਹੈਲੋ ਕੀਤਾ ਤਾਂ ਅੱਗੋਂ ਆਵਾਜ਼ ਆਈ, ‘ਮੈਂ  ਭ੍ਰਿਸ਼ਟਾਚਾਰ ਬੋਲਦੈਂ—-, ਹਂਸ ਲੈ, ਟਂਪ ਲੈ,ਨੱਚ ਲੈ,ਗਾ ਲੈ ਯਾਰਾ—– ਹੂ-ਹੂ- ਹਾਅ-ਹਾਅ।’ ਮੈਂ ਉਸਦੀ ਇਸ ਬੇਹੂਦੀ ਹਰਕਤ ‘ਤੇ ਖਿਝਦਿਆਂ ਅਤੇ ਝਾੜ ਪਾਉਂਦਿਆਂ ਕਿਹਿਆ, ‘ਓਏ ਲਹੂ ਪੀਣਿਆਂ! ਹੁਣ ਜਿਨਾਂ ਮਰਜ਼ੀ ਬਾਂਦਰ ਨਾਚ ਕਰ ਲੈ । ਬੱਸ ਥੋੜੇ ਦਿਨ ਹੀ ਰਹਿ ਗਏ ਨੇ ਤੇਰੇ, ਕਾਨੂੰਨ ਬਣ ਚਂਲਿਆ, ਫਿਰ ਵੇਖੀਂ ਤੇਰੀ ਬਾਂਹ ਮਰੋੜ ਕੇ ਤੈਨੂੰ ਉਥੇ ਸੁਂਟਾਂਗੇ ,ਜਿਥੇ ਤੈਨੂੰ  ਦਾ ਘੁ੍‍ਟ ਵੀ ਨਾ ਮਿਲੇ।’

ਭ੍ਰਿਸ਼ਟਾਚਾਰ ਨੇ ਫਿਰ ਕਹਿਣਾ ਸ਼ੁਰੂ ਕੀਤਾ, ‘ਓਏ ਭਗਤਾ! ਮੇਰੀ ਹੋਂਦ ਕਰਕੇ ਹੀ ਰੱਬ ਦੀ ਹੋਂਦ ਹੋਰ ਵੀ ਗੂੜ੍ਹੀ ਹੁੰਦੀ ਐ।ਸਹੁੰ ਖਾਣ/ਚੁੱਕਣ ਦਾ ਸਿਲਸਲਾ ਪੂਰਾ ਜ਼ੋਰਾਂ-ਸ਼ੋਰਾਂ ‘ਤੇ ਆ,ਮੇਰੇ ਵਲੋਂ ਮਚਾਈ ਹਨੇਰ ਗਰਦੀ ਵਿਚ ਰੀਂਘਦੇ ਜੀਵਨ ਚੱਕਰ ਨੂੰ ਰੱਬ ਦਾ ਆਸਰਾ ਕਹਿ  ਕੇ ਵਡਾਇਆ ਜਾਂਦੈ।ਈਮਾਨਦਾਰੀ ਦੇ ‘ਜੁਗਨੁੰ ਚਮਕ’ ਨੂੰ ਚਮਕਣ ਦਾ ਮੌਕਾ ਮਿਲਦੈ।ਜੇ ਹੱਕ ਹਲਾਲ ਦੇ ਰੂਪੀ ਸੂਰਜ ਦੇ ਚਾਨਣ ਵਿਚ ਜੀਵਨ ਪਹੀਆ ਸਹੀ ਸਲਾਮਤ ਗਿੜਨ ਲੱਗ ਪਿਆ ਤਾਂ ਫਿਰ ਈਮਾਨਦਾਰੀ ਦੇ ‘ਜੁਗਨੁੰ ਚਮਕ’ ਦੀ ਮਹੱਤਤਾ  ਦਾ ਕੀ ਬਣੂੰ? ਰੱਬ ਨੂੰ ਕੌਣ ਯਾਦ ਕਰੂ? ਦੁੱਖ ਵੇਲੇ ਹੀ ਰੱਬ ਯਾਦ ਆਉਂਦੈ।’

‘ਈਮਾਨਦਾਰੀ ਦੀ ਔਲਾਦੇ! ਜੇਕਰ ਈਮਾਨਦਾਰੀ ਦੀ ਮੁਸਕੱਤ ਘਾਲ ਨਾਲ ਹੀ ਸਭ ਕੁਝ (ਰੋਜੀ-ਰੋਟੀ ਤੇ ਹੱਕ)ਮਿਲਨ ਲੱਗ ਪਿਆ ਤਾਂ ਦੁਨੀਆਂ ‘ਚੋਂ ਝਗੜੇ- ਝੇਰੇ ਹੀ ਖਤਮ ਈ ਨਹੀਂ ਹੋ ਜਾਣਗੇ? ਜੇ ਏਦਾਂ  ਹੋ ਗਿਆ ਤਾਂ ਠਾਣੇ-ਕਚਹਿਰੀਆਂ ਵਿਚ ਘੁਸੇ ਆਖੌਤੀ ਜੁਗਾੜੀਆਂ ਦੇ ਟੱਬਰਾਂ-ਟੋਰਾਂ ਦਾ ਕੀ ਬਣੂੰ? ਆਖੌਤੀ ਸਿਆਸਤ ਜਾਂ ਕਾਰੋਬਾਰਾਂ ਵਿਚ ਮੇਰੀ ਕਿਰਪਾ ਐਸ਼ ਤੇ ਕੈਸ਼( ਉਪਰਲੀ ਕਮਾਈ) ਨਾ ਰਹੀ ਤਾਂ ਨੇਤਾ ਗਿਰੀ ਸਮੇਤ ਬਹੁਤ ਸਾਰੀਆਂ ਆਸਾਮੀਆਂ ਭਰਨ ਕਿਹੜਾ ਮਾਈ ਲਾਲ ਨਿਤਰੂ?’

‘ਓ ਭਲਿਆ ਲੋਕਾ! ਲੋਕਾਂ ਦੇ ਦਿਲ ‐ਦਿਮਾਗ ਵਿਚ ਮੈਂ ਏਨਾ ਛਾ ਚੁੱਕਾ ਵਾਂ ਕਿ ਬਹੁ ਗਿਣਤੀ “ ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇੱਕੋ ਜਿਹਾ–” ਉਤੇ ਅਮਲ ਕਰਦੀ ਹੋਈ ਮੇਰੀ ਹੀ ਪੂਜਾ ਕਰਦੀ ਹੋਈ ਇਹੀ ਸਮਝਦੀ ਐ ਕਿ ਮੇਰੀ ਧੂਫ ਵਂਟੀ ਕਰਨ ਤੋਂ ਬਗੈਰ ਕੋਈ ਕੰਮ ਵੀ ਨੇਪਰੇ ਨਹੀਂ ਚੜਨਾ।ਸੋ ਤੇਰਾ ਕਾਨੁੰਨੀ ਡੰਡਾ ਮੇਰੇ ਤੱਕ ਪਹੁੰਚਣਾ ਈ ਨਹੀਂ ।ਜੇ ਕਿਤੇ ਇਹ ਡੰਡਾ ਮੇਰੇ ਤੱਕ ਪਹੁੰਚ ਵੀ ਗਿਆ ਤਾਂ ਬਹੁਤ ਸਾਰੇ ਦਫਤਰ ਭਾਂ-ਭਾਂ ਕਰਨ ਲੱਗ ਪੈਣਗੇ ਤੇ ਜੇਹਲਾਂ ਵਿਚ ਤਿਲ ਸੁੱਟਣ ਦੀ ਥਾਂ ਵੀ ਨਹਂਿ ਰਹਿਣੀ। ਨਾਲੇ ਮੇਰੇ ਪੁਜਾਰੀਆਂ ਵਿਚ ਏਨਾ ਮਾਦਾ ਕਿਥੇ ਆ ਕਿ ਉਹ ਮੈਨੂੰ ਵਿਸਾਰ ਕੇ ਹੱਕ ਹਲਾਲ ਦਾ ਪਾਸਾਰਾ ਕਰਨ ਲਈ ਆਪਣੇ ਐਸ਼-ਇਸ਼ਰਤ ਨੂੰ ਲੱਤ ਮਾਰਨ।’

‘ਓਏ ਬੰਦੇ ਦਿਆ ਪੁੱਤਾ! ਤੇਰੇ ਦੇਸ਼ ਦੇ ਹੋਰ ਕਾਨੂੰਨੀ ਡੰਡਿਆਂ ਵਾਂਗ ਇਸ ਡੰਡੇ ਦੀ ਆੜ ਹੇਠ ਵੀ ਈਮਾਨਦਾਰੀ ਨੂੰ ਪੂਰਾ ਨਾਗ ਵਲ ਪਾ ਕੇ ਰੱਖੂ ਭਾਵੇਂ ਇਸ ਨਾਲ ਈਮਾਨਦਾਰੀ ਦਾ ਵਾਲ ਵਿੰਗਾ ਹੋਵੇ ਜਾਂ ਨਾ ਪਰ ਉਸ ਨੂੰ ਤੰਗ-ਪ੍ਰੇਸ਼ਾਨ ਕਰਕੇ  ਹੱਕ-ਹਲਾਲ ਦੇ ਲਹੂ ਘੁੱਟਾਂ ਦਾ ਸਵਾਦ ਈ ਵੱਖਰਾ ਹੁੰਦੈ।’ ਇਹ ਆਖ ਕੇ ਭ੍ਰਿਸ਼ਟਾਚਾਰ ਨੇ ਫੋਨ ਕੱਟ ਦਿਤਾ। ਫਰਜ਼ਾਂ ਤੇ ਅਧਿਕਾਰਾਂ ਦੇ ਸਾਰਥਿਕ ਸੁਮੇਲ ਰਾਹੀਂ ਭ੍ਰਿਸ਼ਟਾਚਾਰ ਦਾ ਮ੍ਹੂੰਹ ਤੋੜ ਜਵਾਬ ਦੇਣ ਦਾ ਮਾਦਾ ਜਗਾਉਣ ਦੀਆਂ ਸੋਚਾਂ ਨਾਲ ਮੈਂ ਸੁਪਨਿਆਂ ਦੇ ਸੰਸਾਰ ਵਿਚ ਗੁਆਚ ਗਿਆ।