ਐਸੀ ਜਿੰਦਗੀ – ਦੀਪ ਮੰਗਲੀ

0
856

ਜਿੱਥੇ ਬੁੱਲਾ ਉਤੇ ਤਾਲੇ ਜਿੱਥੇ ਸੋਚਾਂ ਤੇ ਪਾਬੰਦੀ
ਜਿੱਥੇ ਖੁੱਸ਼ੀਆਂ ਦੇ ਨਾਲ ਸਾਡੀ ਹੋਈ ਨਹੀਉ ਸੰਧੀ
ਔਖਾ ਲਗੇ ਜਿੱਥੇ ਲੈਣਾ ਹਰ ਸਾਹ  ਸੱਜਣਾ
ਐਸੀ ਜਿੰਦਗੀ ਦਾ ਸਾਨੂੰ ਨਹੀਉ  ਚਾਅ ਸੱਜਣਾ

ਕੈਦੀ ਰੱਖੇ ਕੋਈ ਬਣਾਕੇ ਸਾਡੀ ਸੋਚਾਂ ਦੇ ਪਰਿੰਦੇ
ੲਿਸ ਗੱਲ ਦੀ ਨਾ ਆਗਿਆ ਕਿਸੇ ਨੂੰ ਅਸ਼ੀ ਦਿੰਦੇ
ਭਾਵੇ ਮੌਤ ਨਾਲ ਪੈਜੇ ਸਾਡਾ ਵਾਹ  ਸੱਜਣਾ
ਐਸੀ ਜਿੰਦਗੀ ਦਾ ਸਾਨੂੰ ਨਹੀਉ  ਚਾਅ ਸੱਜਣਾ

ਐਵੇ ਕਰ ਨਾ ਤੂੰ ਯਾਰਾ ਸਾਨੂੰ ਐਨਾ ਮਜਬੂਰ
ਸਾਡਾ ਦਿੱਲ ਤੇਰੇ ਕੋਲੋ ਹੋਜੇ ਹੱਦੋ ਵੱਧ ਦੂਰ
ਸਾਡੇ ਰੋਕ ਨਾ ਤੂੰ ਜਿਉਣ ਵਾਲੇ ਰਾਹ ਸੱਜਣਾ
ਐਸੀ ਜਿੰਦਗੀ ਦਾ ਸਾਨੂੰ ਨਹੀਉ  ਚਾਅ ਸੱਜਣਾ

ਡੋਰ ਜਿੰਦਗੀ ਦੀ ਹੱਥਾਂ ਵਿਚੋ ਜਾਵੇ ਨਾ ਇਹ ਛੁੱਟ
ਪਤਾ ਲੱਗਣਾ ਨੀ ਤੈਨੂੰ ਕਦੋ ਜਾਣਾ ਅਸ਼ੀ  ਟੁੱਟ
ਸਾਨੂੰ ਐਨਾ ਵੀ ਨਾ ਇੰਝ ਤੂੰ ਝੁੱਕਾ  ਸੱਜਣਾ
ਐਸੀ ਜਿੰਦਗੀ ਦਾ ਸਾਨੂੰ ਨਹੀਉ ਚਾਅ  ਸੱਜਣਾ