ਖੁਦ ਨੂੰ ਹੀ – ਇੰਦਰਜੀਤ ਪੁਰੇਵਾਲ

0
684

ਜੀਣ ਦਾ ਨਾਟਕ ਹਾਂ ਭਾਂਵੇ ਕਰ ਰਿਹਾ।
ਅੰਦਰੋਂ ਪਰ ਹਰ ਘੜੀ ਹਾਂ ਡਰ ਰਿਹਾ।

ਛਲ ਰਿਹਾ ਹਾਂ ਖੁਦ ਨੂੰ ਹੀ ਕਹਿ ਕੇ ਨਿਡਰ,
ਪਰ ਹਾਂ ਆਪਣੇ ਆਪ ਕੋਲੋਂ ਡਰ ਰਿਹਾ।

ਇਸ ਤਰਾਂ ਭੋਗੀ ਮੈਂ ਦੂਹਰੀ ਜ਼ਿੰਦਗੀ,
ਘਰ ‘ਚ ਰਹਿਕੇ ਵੀ ਹਾਂ ਮੈਂ ਬੇਘਰ ਰਿਹਾ।

ਖੁਦ ਹੀ ਜੋ ਕਾਤਿਲ ਹੈ ਆਪਣੀ ਸੋਚ ਦਾ,
ਕਿਉਂ ਭਲਾ ਕਾਤਿਲ ਕਹਾਉਣੋਂ ਡਰ ਰਿਹਾ।

ਰੱਬ ਜਾਣੇ ਅੱਗ ਨੂੰ ਕੀ ਹੋ ਗਿਆ,
ਉਠਦੀਆਂ ਲਾਟਾਂ ‘ਚ ਵੀ ਹਾਂ ਠਰ ਰਿਹਾ।

ਮੈਂ ਗੁਜ਼ਾਰੀ ਨਰਕ ਵਰਗੀ ਜ਼ਿੰਦਗੀ,
ਨਰਕ ਦਾ ਮੈਨੂੰ ਨਾ ਕੋਈ ਡਰ ਰਿਹਾ।