4.4 C
Chicago, US
Thursday, April 25, 2024
Home ਲੋਕਗੀਤ

ਲੋਕਗੀਤ

ਮੇਰਾ ਵੀਰ ਮਿਲਕੇ ਜਾਣਾ ਵੇ

ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣੇ ਮੇਰੀਏ ਨੀ ਮੇਰੇ ਸਾਥੀ ਲੰਘ ਗਏ ਦੂਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਬਾਹੋਂ ਪਕਡ਼ਾਂ ਵੇ ਤੈਨੂੰ ਪਾ ਲਵਾਂ ਘੇਰਾ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣਾਂ ਮੇਰੀਏ ਨੀ ਮੇਰੇ ਸਾਥੀ ਲੰਘ ਗਏ ਦੂਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਮੰਜਾ ਪੀਡ਼੍ਹੀ ਵੇ ਤੈਨੂੰ ਰਤਡ਼ਾ ਪਲੰਘ ਨਮਾਰ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣੇ ਮੇਰੀਏ ਨੀ ਮੇਰੇ ਸਾਥੀ ਲੰਘ ਗਏ ਦੂਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਚੌਲ ਪੂਰਾਂ ਵੇ ਤੈਨੂੰ ਪੂਰੀ ਪਰਸ਼ਾਦ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣੇ ਮੇਰੀਏ ਨੀ ਸੱਸ ਤੇਰੀ ਨੂੰ ਤਿਉਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਤਿਉਰ ਮੈਂ ਆਪਣੇ ਕੋਲੋਂ ਜੋਡ਼ਾਂ ਵੇ ਕੋਠੀ ਤੇਰਾ ਪਾ ਦਿਆਂ ਨਾਂ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣੇ ਮੇਰੀਏ ਨੀ ਤੋਰੀ ਭਾਬੋ ਲਡ਼ੂ ਮੇਰੇ ਨਾਲ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਭਾਬੋ ਨੂੰ ਨਾ ਦੱਸੀਂ ਮੇਰੇ ਵੀਰਨਾ ਵੇ ਆਪਣੇ ਦੋਹਾਂ ਦਾ ਪਿਆਰ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ

ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ

          ਕੁਡ਼ਤਾ ਸਮਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਚੀਰਾ ਰੰਗਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਕੰਠਾ ਘਡ਼ਾਇਆ ਵੀਰਾ ਆਬਦੀ ਵੇ ਮੌਜ ਦਾ ਪਹਿਨਣ ਦੇ ਵੇਲੇ ਵੀਰਾ ਨੌਕਰ ਵੇ ਫੌਜ ਦਾ ਛੁੱਟੀਆਂ ਨਾ ਮਿਲੀਆਂ ਭੈਣੇਂ ਕਲਮਾਂ ਨਾ ਵਗੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ

ਕਿਕੱਣ ਮਿਲਾਂ ਨੀ ਭੈਣੇ ਮੇਰੀਏ

ਉੱਚੀ, ਉੱਚੀ ਰੋਡ਼ੀ ਵੀਰਾ ਦੰਮ, ਦੰਮ ਵੇ ਇਕ ਕੰਗਣ ਰੁਡ਼੍ਹਿਆ ਵੇ ਜਾਵੇ ਮੇਰਾ ਵੀਰ ਮਿਲਕੇ ਜਾਇਓ ਵੇ-ਹੇ ਮੈਂ ਕਿੱਕਣ ਮਿਲਾਂ ਨੀ ਭੈਣੇ ਮੇਰੀਏ ਮੇਰੇ ਸਾਥੀ ਜਾਂਦੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਮੂਹਰਿਓਂ ਮੋਡ਼ਾਂ ਮੇਰਾ ਵੀਰ ਮਿਲਕੇ ਜਾਇਓ ਵੇ-ਹੇ ਕਿੱਕਣ ਮਿਲਾਂ ਨੀ ਭੈਣੇ ਮੇਰੀਏ ਮੇਰੇ ਸਾਥੀ ਲੰਘਗੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਮੂਹਡ਼ੀ ਪੀਰਡ਼ੀ ਤੈਨੂੰ ਪਲੰਘ ਵਿਛਾਉਣਾ ਮੇਰਾ ਵੀਰ ਮਿਲਕੇ ਜਾਇਓ ਵੇ-ਹੇ ਕਿੱਕਣ ਮਿਲਾਂ ਨੀ ਭੈਣੇ ਮੇਰੀਏ ਮੇਰੇ ਸਾਥੀ ਉੱਠਗੇ ਦੂਰ ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਲੱਸੀ ਛੰਨਾ ਤੈਨੂੰ ਕਟੋਰਾ ਦੁੱਧ ਦਾ ਮੇਰਾ ਵੀਰ ਮਿਲਕੇ ਜਾਇਓ ਵੇ-ਹੇ

ਵੀਰਾ ਵੇ ਤੂੰ ਆਓ

ਵੀਰਾ ਵੇ ਤੂੰ ਆਓ ਮੇਰੇ ਮਨ ਚਾਓ ਵੀਰਾ ਤੂੰ ਠੁਮਕ ਚਲੇ ਘਰ ਆਓ ਲ੍ਹੋਡ਼ੀ ਦਿਆਂ ਤੂੰ ਆਓ ਬਾਬੇ ਵਿਹਡ਼ੇ ਜਾਓ

ਭੈਣਾ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ

ਸੋਹਣੇ ਜੇ ਸੈਂਕਲ ਵਾਲਿਆ ਸੈਂਕਲ ਹੋਲਰੇ ਹੌਲਰੇ ਤੋਰੀਏ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪਾਂਧ ਵੇ ਜਾਇਆਂ ਮਿਲਿਆਂ ਤੇ ਚਡ਼੍ਹ ਜਾਂਦੇ ਚਾਂਦ ਵੇ ਭੈਣਾ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ ਕਿਤੇ ਟੱਕਰੇ ਨੀ ਮਾਏਂ ਨੀ ਮੇਰੀਏ ਕਿਤੇ ਟੱਕਰੇਂ ਤਾਂ ਦੁੱਖ ਸੁੱਖ ਛੇਡੀਏ ਲੰਮੇ ਪਏ ਨੀ ਵਿਛੋਡ਼ੇ ਨੀ ਮਾਏਂ ਭੋਲੀਏ ਨੀ

ਛੁੱਟੀਆਂ ਨਾ ਮਿਲੀਆਂ ਭੈਣੇਂ

ਕੁਡ਼ਤਾ ਸਮਾਵਾਂ ਵੀਰਾ, ਛਾਉਣੀ ਪਹੁੰਚਾਵਾਂ ਵੇ ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ ਚੀਰਾ ਰੰਗਾਵਾਂ ਵੀਰਾ, ਛਾਉਣੀ ਪਹੁੰਚਾਵਾਂ ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ ਕੈਠਾਂ ਘਡ਼ਾਵਾਂ ਵੀਰਾ, ਛਾਉਣੀ ਪਹੁੰਚਾਵਾਂ ਵੇ ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ

Latest Book